ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਧਾਰਮਿਕ ਸਮਾਰੋਹ ਕਰਵਾ ਕੇ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 05-04-2026
ਕੋਟਕਪੂਰਾ, 4 ਅਪ੍ਰੈਲ (ਮੋਹਰ ਸਿੰਘ ਗਿੱਲ)-ਫ਼ੇਬਲ ਪਬਲਿਕ ਸਕੂਲ ਕੋਟਕਪੂਰਾ ਨੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮਾਂ ਦੁਰਗਾ ਨੌਮੀ ਦੇ ਪਵਿੱਤਰ ਅਵਸਰ 'ਤੇ ਦੁਰਗਾ ਸਤੁਤੀ ਪਾਠ ਕਰਵਾ ਕੇ ਕੀਤੀ | ਇਸ ਧਾਰਮਿਕ ਸਮਾਗਮ ਦੌਰਾਨ ਸਕੂਲ ਦੇ ਸਟਾਫ਼ ਮੈਂਬਰਾਂ ਨੇ ਰਲ ਮਿਲ ਕੇ ਭਗਤੀ ਭਾਵ ਨਾਲ ਪਾਠ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ਼ਵਿੰਦਰ ਸੇਠੀ ਨੇ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ | ਇਹ ਪਾਠ ਸਾਰਿਆਂ ਦੇ ਭਲੇ ਅਤੇ ਖੁਸ਼ਹਾਲੀ ਲਈ ਕੀਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਅਧਿਆਤਮਿਕ ਪ੍ਰੋਗਰਾਮ ਸਕੂਲ ਵਿਚ ਚੰਗੀ ਸੋਚ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਜਿੰਦਰ ਸਿੰਘ ਧਾਲੀਵਾਲ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ | ਮਾਂ ਦੁਰਗਾ ਦੇ ਚਰਨਾਂ ਵਿਚ ਅਰਦਾਸ ਕੀਤੀ | ਸਮੂਹ ਪ੍ਰੋਗਰਾਮ ਭਗਤੀਮਈ ਮਾਹੌਲ ਵਿਚ ਸਮਾਪਤ ਹੋਇਆ | ਅੰਤ ਵਿਚ ਆਰਤੀ ਕੀਤੀ ਗਈ ਅਤੇ ਸਾਰੇ ਹਾਜ਼ਰੀਨ ਨੂੰ ਪ੍ਰਸ਼ਾਦ ਵੰਡਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਨਾਟਕ 'ਤੂੰ ਅਗਲਾ ਵਰਕਾ ਫ਼ੋਲ' ਦਾ ਮੰਚਨ ਕੱਲ੍ਹ ਅਗਲੀ ਖ਼ਬਰ ਬੀ.ਕੇ.ਯੂ ਏਕਤਾ ਮਝੈਲ ਵਲੋਂ ਵਰਿੰਦਰਪਾਲ ਸਿੰਘ ਭੁੱਲਰ ਇਕਾਈ ਕੋਟਕਪੂਰਾ ਦੇ ਪ੍ਰਧਾਨ ਨਿਯੁਕਤ <br/>
Ad Position 24
No active advertisement