ਕੋਟਕਪੂਰਾ, 7 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਦਰਸ਼ਨ ਸਿੰਘ, ਸਵਰਨਜੀਤ ਕੌਰ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਪਿੰਡ ਵਾੜਾਦਰਾਕਾ, ਵਾਂਦਰ ਜਟਾਣਾ ਤੋਂ ਹੁੰਦੇ ਹੋਏ ਲਿੰਕ ਰੋਡ ਪਿੰਡ ਖਾਰਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਟੀ ਪੁਆਇੰਟ ਪਿੰਡ ਵਾਂਦਰ ਜਟਾਣਾ ਕੋਲ ਪੁੱਜੀ ਤਾਂ ਲਿੰਕ ਰੋਡ ਦੇ ਟੀ ਪੁਆਇੰਟ ਖਾਰਾ ਰੋਡ ਸੜਕ ਉੱਪਰ ਇਕ ਔਰਤ ਖੜ੍ਹੀ ਦਿਖਾਈ ਦਿੱਤੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਘਬਰਾ ਕੇ ਇਕਦਮ ਆਪਣੇ ਸੱਜੇ ਹੱਥ ਆਪਣੀ ਚੁੰਨੀ ਵਿਚ ਕੁਝ ਲਪੇਟ ਲਿਆ ਤੇ ਪਿੱਛੇ ਨੂੰ ਖਿਸਕਣ ਲੱਗੀ ਸੀ | ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਉਸ ਨੇ ਆਪਣੀ ਪਹਿਚਾਣ ਵਾਸੀ ਪਿੰਡ ਵਾਂਦਰ ਜਟਾਣਾ ਵਜੋਂ ਕਰਵਾਈ | ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੇ ਉਸ ਕੋਲੋਂ 12.12 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |