ਭੁੱਚੋ ਮੰਡੀ, 7 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਸਥਾਨਕ ਸ਼ਿਵਾਲਿਕ ਗਰਲਜ਼ ਕਾਲਜ ਦੇ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨਿਆ ਗਿਆ ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਸੰਜਨਾ ਸ਼ਰਮਾ ਪੁੱਤਰੀ ਰਜਿੰਦਰ ਕੁਮਾਰ ਨੇ 8.27 ਸੀਜੀਪੀਏ ਨਾਲ ਕਾਲਜ 'ਚੋਂ ਪਹਿਲਾ, ਸੰਦੀਪ ਕੌਰ ਪੁੱਤਰੀ ਗਿਆਨ ਸਿੰਘ ਨੇ 8.22 ਸੀਜੀਪੀਏ ਨਾਲ ਦੂਜਾ ਅਤੇ ਰੇਖਾ ਪੁੱਤਰੀ ਜਸਵੀਰ ਸਿੰਘ ਨੇ 8.07 ਸੀਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਅਤੇ ਪਿ੍ੰਸੀਪਲ ਜਤਿੰਦਰ ਕੌਰ ਨੇ ਵਧੀਆ ਨਤੀਜੇ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ |