12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਾਣਾ ਮੰਡੀ 'ਚ ਕਣਕ ਦੀ ਆਮਦ ਹੌਲੀ ਰਫ਼ਤਾਰ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 10-04-2026
ਸਾਦਿਕ, 9 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਦਾਣਾ ਮੰਡੀ ਸਾਦਿਕ ਵਿਚ ਪਿਛਲੇ ਦਿਨਾਂ ਤੋਂ ਕਣਕ ਦੀ ਆਮਦ ਧੀਮੀ ਰਫ਼ਤਾਰ ਨਾਲ ਹੋ ਰਹੀ ਹੈ ਤੇ ਟਾਵੀਂਆਂ ਟਾਵੀਆਂ ਢੇਰੀਆਂ ਮੰਡੀ ਦੇ ਫੜ੍ਹ 'ਚ ਪਈਆਂ ਨਜ਼ਰ ਆ ਰਹੀਆਂ ਹਨ | ਜਿਨ੍ਹਾਂ ਵਿਚ ਕੁਝ ਢੇਰੀਆਂ ਤਰਪਾਲਾਂ ਨਾਲ ਢਕੀਆਂ ਹੋਈਆਂ ਹਨ ਤੇ ਕੁਝ ਕੁ ਸੁੱਕਣ ਲਈ ਖਿਲਾਰੀਆਂ ਹੋਈਆਂ ਹਨ ਪਰ ਅੱਜ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਦੇ ਬਾਵਜੂਦ ਵੀ ਬੱਦਲ ਚਾਲ ਵਾਲਾ ਬਣਿਆ ਹੋਇਆ ਹੈ | ਕਦੇ ਧੁੱਪ, ਕਦੇ ਛਾਂ ਵਾਲੀ ਸਥਿਤੀ ਚੱਲ ਰਹੀ ਹੈ | ਕਈ ਦਿਨ ਤੋਂ ਚੱਲ ਰਹੀ ਮੌਸਮ ਦੀ ਖਰਾਬੀ ਤੋਂ ਡਰੇ ਹੋਏ ਕਿਸਾਨਾਂ ਨੇ ਅੱਜ ਮੌਸਮ ਵਿਭਾਗ ਦੀ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਦੇ ਅਨੁਸਾਰ ਖੇਤਾਂ ਵਿਚ ਕੰਬਾਈਨਾਂ ਰਾਹੀਂ ਕਟਾਈ ਵੀ ਸ਼ੁਰੂ ਕਰ ਦਿੱਤੀ ਹੈ | ਜੇਕਰ ਮੌਸਮ ਦੇ ਹਾਲਾਤ ਠੀਕ ਰਹੇ ਤਾਂ ਅੱਜ ਮੰਡੀ ਵਿਚ ਕਣਕ ਦੀ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ | ਕਿਸਾਨ ਮੌਸਮ ਦੇ ਡਰਾਏ ਹੋਏ ਕਣਕ ਦੀ ਕਟਾਈ ਵਿਚ ਕਾਹਲ ਵਿਖਾ ਰਹੇ ਹਨ ਪਰ ਕਈ ਦਿਨਾਂ ਤੋਂ ਲਗਾਤਾਰ ਬਾਰਸ਼ ਰਹਿਣ ਕਾਰਨ ਕਣਕ ਵਿਚ ਅਜੇ ਨਮੀ ਦੀ ਮਾਤਰਾ ਕਾਫ਼ੀ ਹੈ | ਜਿੰਨ੍ਹਾਂ ਸਮਾਂ ਦੋ ਚਾਰ ਸਖ਼ਤ ਧੁੱਪਾਂ ਖੜ੍ਹੀ ਫ਼ਸਲ ਨੂੰ ਨਹੀਂ ਲੱਗਦੀਆਂ ਤਦ ਤੱਕ ਨਮੀ ਦਾ ਘਟਣਾ ਨਾ-ਮੁਮਕਿਨ ਹੈ | ਸਿੱਲ੍ਹੀ ਵੱਢੀ ਹੋਈ ਕਣਕ ਢੇਰ ਵਿਚ ਸੁੱਕਣੀ ਮੁਸ਼ਕਿਲ ਹੋ ਜਾਂਦੀ ਹੈ ਤੇ ਫਿਰ ਕਈ ਕਈ ਦਿਨ ਕਿਸਾਨ ਨੂੰ ਮੰਡੀ ਵਿਚ ਖ਼ਰੀਦ ਦੀ ਉਡੀਕ ਕਰਨੀ ਪੈਂਦੀ ਹੈ | ਕਣਕ ਦੀ ਕਟਾਈ ਵਿਚ ਜਲਦਬਾਜ਼ੀ ਨਾ ਕਰਨ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਗੁਰਸੇਵਕ ਸਿੰਘ ਸੰਧੂ ਬੁੱਟਰ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਦੀ ਖ਼ਰੀਦ ਕਰੇਗੀ | ਜੇਕਰ ਤੁਸੀਂ ਇਸੇ ਤਰ੍ਹਾਂ ਹੀ ਕਾਹਲ ਵਿਚ ਸਿਲ੍ਹੀ ਕਣਕ ਮੰਡੀ ਵਿਚ ਲੈ ਕੇ ਆਉਂਦੇ ਰਹੇ ਤਾਂ ਫਿਰ ਕਣਕ ਨੂੰ ਖਿਲਾਰਕੇ ਸੁਕਾਉਣ ਲਈ ਥਾਂ ਵੀ ਬਾਕੀ ਨਹੀਂ ਬਚਣੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚ ਇਤਰਾਜ਼ਯੋਗ ਸਮੱਗਰੀ ਸੁੱਟਣ ਆਏ 2 ਸ਼ੱਕੀ ਕਾਬੂ ਅਗਲੀ ਖ਼ਬਰ ਪਿੰਡ ਰਾਮੇਆਣਾ ਦੇ ਵਾਸੀ ਛੱਪੜ ਦੇ ਗੰਦੇ ਬਦਬੂਦਾਰ ਪਾਣੀ ਤੋਂ ਪ੍ਰੇਸ਼ਾਨ
Ad Position 24