ਡਾ. ਬਲਜੀਤ ਕੌਰ ਵਲੋਂ ਸਿਵਲ ਹਸਪਤਾਲ ਵਿਖੇ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ
ਮਲੋਟ, 11 ਅਕਤੂਬਰ (ਪਾਟਿਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜ੍ਹੇ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਡਾ.
ਸ
ਸਿਵਲ ਹਸਪਤਾਲ ਮਲੋਟ ਵਿਖੇ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰ। ਤਸਵੀਰ: ਪਾਟਿਲ
12-10-2026
ਮਲੋਟ, 11 ਅਕਤੂਬਰ (ਪਾਟਿਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜ੍ਹੇ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਸਿਵਲ ਹਸਪਤਾਲ ਵਿਚ 4 ਕਰੋੜ ਦੀ ਲਾਗਤ ਨਾਲ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਸੀ.ਟੀ. ਸਕੈਨ ਕਰਵਾਉਣ ਲਈ ਮੈਡੀਕਲ ਕਾਲਜਾਂ ਵਿਖੇ ਭੇਜਿਆ ਜਾਂਦਾ ਸੀ ਤੇ ਹੁਣ ਮਲੋਟ ਵਿਖੇ ਇਸ ਸੀ.ਟੀ. ਸਕੈਨ ਮਸ਼ੀਨ ਦੇ ਸਥਾਪਤ ਹੋਣ ਨਾਲ ਉਨ੍ਹਾਂ ਦੀ ਖ਼ੱਜਲ-ਖ਼ੁਆਰੀ ਘਟੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਲੋਟ ਵਾਸੀਆਂ ਤੇ ਆਸਪਾਸ ਦੇ ਇਲਾਕੇ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿ ਇਹ ਸਭ ਇਨ੍ਹਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ, ਜਿਸ ਨਾਲ ਮਰੀਜ਼ਾਂ ਨੂੰ ਇਹ ਸਹੂਲਤ ਮਿਲੀ ਹੈ। ਇਸ ਸੀ.ਟੀ. ਸਕੈਨ ਦੀ ਫ਼ੀਸ ਵੀ 700/- ਰੁਪਏ ਹੀ ਹੈ ਜਿਸ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਲੇਗਾ ਤੇ ਇਹ ਮਸ਼ੀਨ 24 ਘੰਟੇ ਸੀ.ਟੀ. ਸਕੈਨ ਲਈ ਉਪਲਬਧ ਹੋਵੇਗੀ। ਇਸ ਮੌਕੇ ਡਾਇਰੈਕਟਰ ਪੀ.ਐਚ.ਸੀ. ਡਾ. ਸੁਨੀਲ ਬਾਂਸਲ, ਸਿਵਲ ਸਰਜਨ ਡਾ. ਲਖਬੀਰ ਕੌਰ, ਡੀ.ਐਮ.ਸੀ. ਡਾ. ਕੁਲਤਾਰ ਸਿੰਘ, ਐਸ.ਐਮ.ਓ. ਮਲੋਟ ਡਾ. ਰਜਿੰਦਰ ਕੁਮਾਰ, ਐਸ.ਐਮ.ਓ. ਗਿੱਦੜਬਾਹਾ ਡਾ. ਰਸ਼ਮੀ ਚਾਵਲਾ, ਐਸ.ਐਮ.ਓ. ਆਲਮਵਾਲਾ ਡਾ. ਸਿੰਪਲ, ਐਸ.ਐਮ.ਓ. ਲੰਬੀ ਡਾ. ਹਰਿੰਦਰ ਸਿੰਘ, ਐਸ.ਐਮ.ਓ. ਦੋਦਾ ਡਾ. ਮਿਰਨਲ, ਡੀ.ਐਚ.ਓ. ਡਾ. ਅੰਮ੍ਰਿਤਪਾਲ ਕੌਰ ਅਤੇ ਐਸ.ਐਮ.ਓ. ਸ੍ਰੀ ਮੁਕਤਸਰ ਸਾਹਿਬ ਡਾ. ਅਰਪਣ ਤੋਂ ਇਲਾਵਾ ਸਿਵਲ ਹਸਪਤਾਲ ਮਲੋਟ ਦੇ ਸਮੂਹ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।