11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸੇਂਟ ਫ਼ਰੀਦ ਕਾਨਵੈਂਟ ਸਕੂਲ ਵਿਖੇ ਸੀ.ਬੀ.ਐਸ.ਈ. ਵਲੋਂ ਆਰਟ ਇੰਟੀਗ੍ਰੇਸ਼ਨ ਵਰਕਸ਼ਾਪ ਕਰਵਾਈ

ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸੇਂਟ ਫ਼ਰੀਦ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ.

Ad Position 21
No active advertisement
ਵਰਕਸ਼ਾਪ ਵਿਚ ਰਿਸੋਰਸ ਪਰਸਨ ਨਵਨੀਤ ਦੇਵਗਨ, ਜੋਤੀ ਯਾਦਵ ਦੇ ਨਾਲ ਪ੍ਰਿੰਸੀਪਲ ਜੋਗਿੰਦਰ ਤਨੇਜਾ ਅਤੇ ਵੱਖ-ਵੱਖ ਅਧਿਆਪਕ। ਅਜੀਤ ਤਸਵੀਰ 12-10-2026
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸੇਂਟ ਫ਼ਰੀਦ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਇਕ ਰੋਜ਼ਾ ਆਰਟ ਇੰਟੀਗ੍ਰੇਸ਼ਨ ਵਰਕਸ਼ਾਪ ਕਰਵਾਈ ਗਈ। ਇਸ ਵਿਚ ਸਰੋਤ ਮਾਹਿਰਾਂ ਵਜੋਂ ਨਵਨੀਤ ਦੇਵਗਨ ਅਤੇ ਜੋਤੀ ਯਾਦਵ ਨੇ ਸ਼ਿਰਕਤ ਕੀਤੀ। ਵਰਕਸ਼ਾਪ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਲਗਪਗ 60 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਸਰੋਤ ਮਾਹਿਰਾਂ ਨੇ ਅਧਿਆਪਕਾਂ ਨੂੰ ਕਲਾ-ਆਧਾਰਿਤ ਸਿੱਖਿਆ ਰਾਹੀਂ ਪੜ੍ਹਾਈ ਨੂੰ ਹੋਰ ਦਿਲਚਸਪ, ਪ੍ਰਭਾਵਸ਼ਾਲੀ ਤੇ ਵਿਦਿਆਰਥੀ-ਕੇਂਦਰਿਤ ਬਣਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਗੀਤ, ਚਿੱਤਰਕਾਰੀ, ਨਾਟਕ, ਹਸਤਕਲਾ ਤੇ ਹੋਰ ਰਚਨਾਤਮਕ ਗਤੀਵਿਧੀਆਂ ਨੂੰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਨਾਲ ਜੋੜ ਕੇ ਵਿਦਿਆਰਥੀਆਂ ਦੀ ਸਮਝ, ਕਲਪਨਾਸ਼ਕਤੀ ਤੇ ਸਿਰਜਣਾਤਮਕ ਸੋਚ ਨੂੰ ਨਿਖਾਰਿਆ ਜਾ ਸਕਦਾ ਹੈ। ਇਸ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਵਿਹਾਰਕ ਗਤੀਵਿਧੀਆਂ ਵਿਚ ਹਿੱਸਾ ਲਿਆ ਤੇ ਨਵੀਆਂ ਅਧਿਆਪਨ ਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸੂਰਜ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਬਰਾੜ ਤੇ ਪ੍ਰਿੰਸੀਪਲ ਜੋਗਿੰਦਰ ਤਨੇਜਾ ਨੇ ਵਰਕਸ਼ਾਪ ਦੇ ਸਫ਼ਲ ਆਯੋਜਨ ’ਤੇ ਖ਼ੁਸ਼ੀ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਵਲੋਂ ਨਵੇਂ ਓਪਨ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਸਿਵਲ ਹਸਪਤਾਲ ਵਿਖੇ ਸੀ.ਟੀ. ਸਕੈਨ ਮਸ਼ੀਨ ਦਾ ਉਦਘਾਟਨ
Ad Position 24