12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕੇਂਦਰੀ ਜੇਲ੍ਹ 'ਚ ਇਤਰਾਜ਼ਯੋਗ ਸਮੱਗਰੀ ਸੁੱਟਣ ਆਏ 2 ਸ਼ੱਕੀ ਕਾਬੂ

Ad Position 21
No active advertisement
ਅਜੀਤ ਡੈਸਕ 10-04-2026
ਫ਼ਰੀਦਕੋਟ, 9 ਅਪ੍ਰੈਲ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚ ਕੰਧ ਉਪਰੋਂ ਦੀ ਇਤਰਾਜ਼ਯੋਗ ਸਮੱਗਰੀ ਦੇ ਪੈਕੇਟ ਸੁੱਟਣ ਦੀ ਤਾਕ 'ਚ ਫਿਰ ਰਹੇ ਦੋ ਵਿਅਕਤੀਆਂ ਨੂੰ ਜੇਲ੍ਹ ਗਾਰਦ ਵਲੋਂ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਜੇਲ੍ਹ ਗਾਰਦ ਵਲੋਂ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਦੋਵਾਂ ਕਥਿਤ ਦੋਸ਼ੀਆਂ ਤੇ ਜਿਨ੍ਹਾਂ ਬੰਦੀਆਂ ਲਈ ਜੇਲ੍ਹ 'ਚ ਇਹ ਸਮੱਗਰੀ ਸੁੱਟਣ ਲਈ ਆਏ ਸੀ, ਉਨ੍ਹਾਂ ਦੋਵਾਂ ਸਮੇਤ, 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਕਰਮਜੀਤ ਸਿੰਘ ਭੁੱਲਰ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਗਾਰਦ ਵਲੋਂ 2 ਵਿਅਕਤੀਆਂ ਗਗਨਦੀਪ ਸਿੰਘ ਪੁੱਤਰ ਰੂਪ ਸਿੰਘ ਅਤੇ ਤੇਜਿੰਦਰ ਸਿੰਘ ਗੋਰਾ ਪੁੱਤਰ ਗੁਰਮੀਤ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਨ੍ਹਾਂ ਪਾਸੋਂ ਕਥਿਤ ਤੌਰ 'ਤੇ 21 ਪੈਕੇਟ ਬਰਾਮਦ ਕੀਤੇ ਹਨ ਜਿਨ੍ਹਾਂ 'ਚ 74 ਪੂੜੀਆਂ ਜ਼ਰਦਾ, 15 ਬੀੜੀਆਂ, 2 ਪੂੜੀਆ ਕੂਲਲਿੱਪ, 1 ਡਾਟਾ ਕੇਬਲ, 4 ਹੀਟਲ ਸਪਰਿੰਗ, 2 ਹੈਡਫੋਨ, 2 ਮੋਬਾਇਲ ਚਾਰਜਰ, 6 ਡੱਬੀਆਂ ਸਿਗਰੇਟ, 3 ਲਾਈਟਰ ਅਤੇ 2 ਕੀ ਪੈਡ ਮੋਬਾਇਲ ਫੋਨ 01 ਟੱਚ ਸਕਰੀਨ ਫੋਨ, ਇਕ ਕਿੱਟ, ਇਕ ਗੰਡਾਸੀ, ਇਕ ਮੋਬਾਇਲ ਫ਼ੋਨ ਸਮੇਤ ਸਿੰਮ ਬਰਾਮਦ ਕੀਤੇ ਗਏ ਹਨ ਜੋ ਇਹ ਜੇਲ੍ਹ ਦੀ ਕੰਧ ਉਪਰੋਂ ਦੀ ਟਵਾਰ 6 ਤੇ 7 ਦੇ ਵਿਚਕਾਰ ਸੁੱਟਣ ਦੀ ਤਾਕ ਵਿਚ ਸਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਖ਼ੁਲਾਸਾ ਹੋਇਆ ਕਿ ਇਹ ਇਤਰਾਜ਼ਯੋਗ ਸਮੱਗਰੀ ਜੇਲ੍ਹ 'ਚ ਨਜ਼ਰਬੰਦ ਹਵਾਲਾਤੀ ਰੁਪਿੰਦਰ ਗਾਂਧੀ ਉਰਫ਼ ਮੋਟਾ ਪੁੱਤਰ ਕਿ੍ਸ਼ਨ ਲਾਲ ਤੇ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਲਈ ਸੁੱਟਣ ਲਈ ਆਏ ਸਨ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਚਾਰਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਕਮੇਟੀ ਨੇ ਵਿਧਾਇਕ ਅਮੋਲਕ ਸਿੰਘ ਵਲੋਂ ਵਿਕਾਸ ਦੇ ਕੰਮ ਕਰਵਾਉਣ 'ਤੇ ਕੀਤਾ ਧੰਨਵਾਦ ਅਗਲੀ ਖ਼ਬਰ ਦਾਣਾ ਮੰਡੀ 'ਚ ਕਣਕ ਦੀ ਆਮਦ ਹੌਲੀ ਰਫ਼ਤਾਰ ਨਾਲ ਸ਼ੁਰੂ
Ad Position 24