ਜੈਤੋ, 9 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਨਗਰ ਸੁਧਾਰ ਕਮੇਟੀ ਜੈਤੋ ਵਲੋਂ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿਨ੍ਹਾਂ ਵਿਚ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਤੇ 24 ਘੰਟੇ ਡਾਕਟਰਾਂ ਦੀ ਸਹੂਲਤ ਦੇਣ ਸਬੰਧੀ, ਖੇਡ ਸਟੇਡੀਅਮ ਜੈਤੋ ਨੂੰ ਨਿਊਨਤਮ ਤਰੀਕੇ ਨਾਲ ਅਪਗੇ੍ਰਡ ਕਰਨ ਤੇ ਜੈਤੋ ਸ਼ਹਿਰ ਦੇ ਸਾਰੇ ਹੀ ਸੀਵਰੇਜ ਸਿਸਟਮ ਦੇ ਸੁਧਾਰ ਲਈ ਆਦਿ ਲਈ ਸਮੇਂ ਦੀਆਂ ਸਰਕਾਰਾਂ ਨੂੰ ਵਾਰ ਵਾਰ ਮੰਗ ਪੱਤਰ ਦਿੱਤੇ ਜਾ ਰਹੇ ਸਨ | ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਤੇ ਪੰਜਾਬ ਸਰਕਾਰ ਨੂੰ ਵੀ ਕਮੇਟੀ ਵਲੋਂ ਲਿਖਤੀ ਅਤੇ ਮਿਲਕੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬੇਨਤੀ ਕੀਤੀ ਗਈ | ਨਗਰ ਸੁਧਾਰ ਕਮੇਟੀ ਜੈਤੋ ਦੀਆਂ ਕਈ ਵੱਡੀਆਂ ਮੰਗਾਂ ਨੂੰ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹੱਲ ਕਰਵਾ ਦਿੱਤਾ ਹੈ ਤੇ ਲੰਘੀ 5 ਅਪ੍ਰੈਲ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੈਤੋ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦਿਆਂ ਜੈਤੋ ਦੀ ਦਾਣਾ ਮੰਡੀ ਵਿਚ ਪਹੰੁਚੇ ਅਤੇ ਜੈਤੋ ਲਈ 28.68 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ | ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਜੈਤੋ ਨੂੰ 8 ਕਰੋੜ ਦੀ ਲਾਗਤ ਨਾਲ 50 ਬਿਸਤਰਿਆਂ ਵਾਲੇ ਹਸਪਤਾਲ ਵਿਚ ਅਪਗੇ੍ਰਡ ਕਰਨਾ ਅਤੇ ਸਬ ਡਵੀਜਸ਼ਨ ਪੱਧਰੀ ਸਿਵਲ ਹਸਪਤਾਲ ਦਾ ਦਰਜਾ ਦਵਾਉਣਾ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਪੁਰਾਣੀਆਂ ਪਾਈਪਾਂ ਬਦਲਣੀਆਂ, ਜੈਤੋ ਦੇ ਖੇਡ ਸਟੇਡੀਅਮ ਦਾ 2 ਕਰੋੜ ਰੁਪਏ ਨਾਲ ਨਵੀਨੀਕਰਨ ਕਰਨਾ, ਜੈਤੋ ਦੇ ਸੀਵਰੇਜ ਸਿਸਟਮ ਦੀ ਸਮੱਸਿਆ ਦਾ ਹੱਲ ਕਰਨਾ ਆਦਿ ਸ਼ਾਮਿਲ ਹਨ | ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਅਹੁਦੇਦਾਰ ਜਸਵਿੰਦਰ ਸਿੰਘ ਜੋਨੀ, ਪ੍ਰੋ. ਤਰਸੇਮ ਨਰੂਲਾ, ਹਰਸੰਗੀਤ ਸਿੰਘ ਹੈਪੀ, ਕਰਮਜੀਤ ਸ਼ਰਮਾ, ਪ੍ਰਮੋਦ ਧੀਰ, ਗੁਰਪਿਆਰ ਸਿੰਘ, ਰਜਿੰਦਰ ਚਾਵਲਾ, ਸੰਤ ਰਿਸ਼ੀ ਰਾਮ ਜੀ, ਗੁਰਲਾਲ ਸਿੰਘ, ਮਾਸਟਰ ਸਵਰਨਜੀਤ ਸਿੰਘ, ਗੁਰਮੀਤ ਸਿੰੰਘ ਬਰਾੜ, ਵਿਜੇ ਸੋਲੰਕੀ, ਜਗਰੂਪ ਸਿੰਘ ਬਰਾੜ, ਅੰਗਰੇਜ਼ ਸਿੰਘ, ਹਰਬੰਸ ਲਾਲ ਪੋਂਪੀ, ਡਾਕਟਰ ਗਗਨ ਸਰਾਂ, ਡਾਕਟਰ ਬਲਜੀਤ ਸਿੰਘ, ਗਰਚਰਨ ਸਿੰਘ, ਦਵਿੰਦਰ ਸੱਚਦੇਵਾ, ਸ਼ਿਵਰਾਜ ਸਿੰਘ ਬਰਾੜ, ਜਗਦੀਪ ਨੀਟਾ, ਹਰਬੰਸ ਲਾਲ ਅਤੇ ਸੁਖਪਾਲ ਬਿੱਟੀ ਆਦਿ ਨੇ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕੀਤਾ ਹੈ |