12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਰਕਾਰੀ ਹਾਈ ਸਕੂਲ ਭਾਣਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 10-04-2026
ਫ਼ਰੀਦਕੋਟ, 9 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਹਾਈ ਸਕੂਲ ਭਾਣਾ ਦੇ ਗੈਰ ਬੋਰਡ ਦੀਆਂ ਜਮਾਤਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ ਕੁੱਲ ਮਿਲਾ ਕੇ ਨਤੀਜਾ ਸ਼ਾਨਦਾਰ ਰਿਹਾ | ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਵਿਚ ਕਰਵਾਏ ਗਏ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਅਧਿਆਪਕ ਗੁਰਿੰਦਰ ਸਿੰਘ ਸਨ | ਸਕੂਲ ਦੇ ਅਧਿਆਪਕ ਰੂਚੀ ਗੁਪਤਾ ਨੇ ਸਭਨਾ ਨੂੰ ਜੀ ਆਇਆਂ ਕਿਹਾ | ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਝਲਕੀਆਂ ਪੇਸ਼ ਕੀਤੀਆਂ | ਸਕੂਲ ਮੁਖੀ ਅਨੀਤਾ ਅਰੋੜਾ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿਚ ਮੱਲਾਂ ਮਾਰ ਰਹੇ ਹਨ ਉਥੇ ਖੇਡਾਂ ਵਿਚ ਵੀ ਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕਰ ਚੁੱਕੇ ਹਨ | ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ, ਤਜਰਬੇਕਾਰ ਅਤੇ ਇਮਾਨਦਾਰ ਅਧਿਆਪਕਾਂ ਦੇ ਸਿਰ ਜਾਂਦਾ ਹੈ | ਅਨੀਤਾ ਅਰੋੜਾ ਨੇ ਪਾਸ ਅਤੇ ਚੰਗੇ ਅੰਕ ਪ੍ਰਾਪਤ ਕਰਕੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਸਖ਼ਤ ਮਿਹਨਤ ਕਰਕੇ ਆਪਣੇ ਮੁਕਾਮ 'ਤੇ ਪਹੁੰਚਣ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ | ਸਕੂਲ ਮੈਨੇਜਮੈਂਟ ਕਮੇਟੀ ਵਲੋਂ ਵੀ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ | ਮੁੱਖ ਮਹਿਮਾਨ ਗੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਕੇ ਆਪਣੇ ਟੀਚੇ ਪ੍ਰਾਪਤ ਕਰਨੇ ਚਾਹੀਦੇ ਹਨ ਤੇ ਟੀਚੇ ਪ੍ਰਾਪਤ ਕਰਨ ਲਈ ਅਧਿਆਪਕਾਂ ਦਾ ਅਸ਼ੀਰਵਾਦ ਜ਼ਰੂਰੀ ਹੈ | ਗੁਰਿੰਦਰ ਸਿੰਘ ਨੇ ਜਿੱਥੇ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਉਥੇ ਸਕੂਲ ਨੂੰ 20,000/ ਦੀ ਨਕਦ ਰਾਸ਼ੀ ਦਾਨ ਵਜੋਂ ਦਿੱਤੀ | ਸਕੂਲ ਮੁਖੀ ਅਨੀਤਾ ਅਰੋੜਾ ਨੇ ਸਭਨਾ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਗੁਰਬਿੰਦਰ ਕੌਰ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਮਹਿੰਦਰ ਸਿੰਘ ਪਬਲਿਕ ਸਕੂਲ ਝੋਟੀਵਾਲਾ ਨੇ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਸੁਧਾਰ ਕਮੇਟੀ ਨੇ ਵਿਧਾਇਕ ਅਮੋਲਕ ਸਿੰਘ ਵਲੋਂ ਵਿਕਾਸ ਦੇ ਕੰਮ ਕਰਵਾਉਣ 'ਤੇ ਕੀਤਾ ਧੰਨਵਾਦ
Ad Position 24