12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡਾ. ਰਾਜੇਸ਼ ਮੋਹਨ ਦੇ ਪਿ੍ੰਸੀਪਲ ਵਜੋਂ ਇਕ ਸਾਲ ਪੂਰਾ ਹੋਣ 'ਤੇ ਸਮਾਗਮ

Ad Position 21
No active advertisement
ਅਜੀਤ ਡੈਸਕ 10-04-2026
ਫ਼ਰੀਦਕੋਟ, 9 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਬਤੌਰ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਦਾ ਇਕ ਸਾਲ ਪੂਰਾ ਹੋਣ 'ਤੇ 'ਜਸ਼ਨ-ਏ-ਮੁਬਾਰਕ' ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ 'ਚ ਵਿਦਿਆਰਥੀਆਂ, ਸੁਰ-ਆਂਗਨ ਦੇ ਕਲਾਕਾਰਾਂ ਨੇ ਸਾਹਿਤ ਤੇ ਸੰਗੀਤ ਨਾਲ ਸਬੰਧਿਤ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ | ਪ੍ਰੋ. ਬੀਰਇੰਦਰਜੀਤ ਸਿੰਘ ਨੇ ਦੱਸਿਆ ਕਿ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਜਿੱਥੇ ਕਾਲਜ ਵਿਖੇ ਵੱਖ-ਵੱਖ ਵਿਕਾਸ ਕਾਰਜ ਕਰਵਾਉਂਦੇ ਹੋਏ ਇਕ ਸਾਲ ਪੂਰਾ ਕੀਤਾ ਹੈ, ਉੱਥੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਤੇ ਸਰਕਾਰੀ ਕਾਲਜ ਫ਼ਾਰ ਗਰਲਜ਼ ਜਲਾਲਾਬਾਦ ਦੀਆਂ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਸੰਭਾਲੀਆਂ | ਮੰਚ ਸੰਚਾਲਨ ਪ੍ਰੋ. ਮਨਵਿੰਦਰ ਕੌਰ ਨੇ ਕੀਤਾ | ਅੰਤ ਵਿਚ ਪ੍ਰੋ. ਸੰਦੀਪ ਸਿੰਘ ਨੇ ਧੰਨਵਾਦ ਕੀਤਾ | ਇਸ ਮੌਕੇ ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫ਼ੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਰਣਜੀਤ ਸਿੰਘ ਬਾਜਵਾ ਡਾ. ਰਤਨ ਲਾਲ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਰਿਮੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ 'ਚ ਫ਼ੌਜੀ ਭਰਤੀ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਇੰਦਰਜੀਤ ਸ਼ਰਮਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24