ਕੋਟਕਪੂਰਾ, 12 ਅਪ੍ਰੈਲ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਵੈਲਫ਼ੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਦਸਤਾਰ ਸਜਾਉਣ ਦਿਵਸ ਤੇ ਖ਼ਾਲਸਾ ਸਾਜਨਾ ਦੇ 327ਵੇਂ ਦਿਹਾੜੇ ਨੂੰ ਸਮਰਪਿਤ '20 ਸਵਾਲ-20 ਇਨਾਮ' ਦਾ ਲੱਕੀ ਡਰਾਅ ਕੱਢਣ ਤੇ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਕੋਟਕਪੂਰਾ ਵਿਖੇ ਕੀਤਾ ਗਿਆ | ਸਮਾਗਮ ਦੀ ਆਰੰਭਤਾ ਸੁਖਵਿੰਦਰ ਕੌਰ ਦੁਆਰਾ ਸ਼ਬਦ ਕੀਰਤਨ ਨਾਲ ਹੋਈ | ਭੁਪਿੰਦਰ ਕੌਰ, ਸੁਖਵਿੰਦਰ ਕੌਰ, ਚੰਦਨਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਗੁਰਮੀਤ ਕੌਰ ਨੇ 'ਸ੍ਰੀ ਜਪੁਜੀ ਸਾਹਿਬ ਜੀ' ਦੇ ਪਾਠ ਸੰਗਤ ਰੂਪ 'ਚ ਕੀਤੇ | ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਦਸਤਾਰ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਬਖਸ਼ਿਸ਼ ਕੀਤੀ ਹੋਈ ਹੈ | ਉਨ੍ਹਾਂ ਦਸਤਾਰ ਦੀ ਅਹਿਮੀਅਤ ਪ੍ਰਤੀ ਸੰਗਤ ਤੋਂ ਸਵਾਲ ਪੁੱਛੇ ਤੇ ਮੌਕੇ 'ਤੇ ਹੀ ਇਨਾਮ ਦਿੱਤੇ | 'ਸਿੱਖੀ ਦੀ ਆਨ ਤੇ ਸ਼ਾਨ ਦਸਤਾਰ' ਦਾ ਕਿਤਾਬਚਾ 'ਚੋਂ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ | ਪਹਿਲਾ ਡਰਾਅ ਅਸ਼ਵਨੀ ਕੌਰ, ਦੂਜਾ ਸੁਖਮਨਪ੍ਰੀਤ ਸਿੰਘ ਅਤੇ ਤੀਜਾ ਵਰਸੀਰਤ ਕੌਰ ਦੇ ਹਿੱਸੇ ਆਇਆ | ਅਕਾਸ਼ਦੀਪ ਸਿੰਘ, ਨਾਇਰਾ, ਅਭੀਜੋਤ ਸਿੰਘ, ਬਲਵਿੰਦਰ ਕੌਰ, ਰਮਜੋਤ ਕੌਰ, ਸਹਿਜਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਕਿਸ਼ਨ ਸਿੰਘ, ਜਪਸਿਮਰਨ ਕੌਰ, ਦਿਵਰੀਤ ਕੌਰ, ਨਵਦੀਪ ਕੌਰ, ਤਵਨੀਸ਼ ਕੌਰ, ਰਿਪਦਮਨ ਕੌਰ, ਸੁਖਵਿੰਦਰ ਕੌਰ, ਰਿਤਿਕਾ ਮਿੱਤਲ, ਭੁਪਿੰਦਰ ਕੌਰ ਤੇ ਮੋਕਸ਼ ਸਮੇਤ 20 ਹੋਰਾਂ ਬੱਚਿਆਂ ਨੂੰ ਡਰਾਅ ਨਿਕਲੇ | ਡਰਾਅ ਦੀ ਜੱਜਮੈਂਟ ਗੁਰਵਿੰਦਰ ਸਿੰਘ ਸਿਵੀਆਂ, ਸੰਤ ਸਿੰਘ ਤੇ ਸਿਮਰਨਜੀਤ ਕੌਰ ਨੇ ਕੀਤੀ | ਇਸ ਮੌਕੇ ਸਮਾਜ ਸੇਵੀ ਗੁਰਿੰਦਰ ਸਿੰਘ, ਐਲ. ਆਈ.ਸੀ ਦੇ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਸੰਤ ਸਿੰਘ, ਸਟੱਡੀ ਸਰਕਲ ਦੇ ਪ੍ਰਚਾਰਕ ਗੁਰਵਿੰਦਰ ਸਿੰਘ ਸਿਵੀਆਂ, ਜਸਮੀਤ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ ਤੇ ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ |