29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵੱਖ-ਵੱਖ ਸੜਕਾਂ ਦੀ ਹਾਲਤ ਬਦਤਰ-ਲੋਕ ਪ੍ਰੇਸ਼ਾਨ ਪਿੰਡ ਗੋਨਿਆਣਾ ਤੋਂ ਭੰਗਚੜੀ ਨੂੰ ਜਾਂਦੀ ਸੜਕ 'ਤੇ ਘੋਨੇ ਪੁਲ ਦੀ ਹਾਲਤ ਖਸਤਾ ਇਕ ਨਜ਼ਰ ਏਧਰ ਵੀ...! <br/>

Ad Position 21
No active advertisement
ਅਜੀਤ ਡੈਸਕ 13-04-2026
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਵਾਇਆ ਪਿੰਡ ਗੋਨਿਆਣਾ ਤੋਂ ਪਿੰਡ ਭੰਗਚੜੀ ਨੂੰ ਜਾਂਦੀ ਸੜਕ ਦੀ ਹਾਲਤ ਬਦਤਰ ਹੈ ਤੇ ਇਸ ਸੜਕ ਤੋਂ ਲੰਘਦੀ ਡਰੇਨ 'ਤੇ ਬਣਿਆ ਬਹੁਤ ਪੁਰਾਣੇ ਘੋਨੇ ਪੁਲ ਦੀ ਹਾਲਤ ਵੀ ਖਸਤਾ ਹੋ ਗਈ ਹੈ | ਪੁਲ ਦੀ ਆਸ ਪਾਸ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਰਕੇ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਪੁਲ ਵੀ ਟੁੱਟ ਚੁੱਕਿਆ ਹੈ | ਜਦਕਿ ਮੁੱਖ ਆਵਾਜਾਈ ਇਸ ਸੜਕ ਤੋਂ ਰਹਿੰਦੀ ਹੈ | ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਸਮੱਸਿਆਵਾਂ ਬਾਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸੇਵਾ ਮੁਕਤ ਲੈਕਚਰਾਰ ਹਰਬੰਸ ਸਿੰਘ ਭੰਗਚੜੀ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਭੰਗਚੜੀ ਤੋਂ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਕਈ ਸੜਕਾਂ ਦੀ ਹਾਲਤ ਬਿਲਕੁਲ ਖਸਤਾ ਹੈ ਤੇ ਕਈ ਰਸਤੇ ਹੀ ਅਜੇ ਕੱਚੇ ਪਏ ਹਨ ਅਤੇ ਸੜਕਾਂ ਨਹੀਂ ਬਣੀਆਂ | ਪਿੰਡ ਖੁੰਡੇ ਹਲਾਲ ਨੂੰ ਜਾਂਦੀ ਸੜਕ 'ਤੇ ਪੰਚਾਇਤ ਵਲੋਂ ਪੰਜ ਕਿੱਲੇ ਜ਼ਮੀਨ ਖਰੀਦ ਕੇਂਦਰ ਬਣਾਉਣ ਲਈ ਦਿੱਤੀ ਗਈ ਸੀ ਪਰ ਉੱਥੇ ਹੁਣ ਸਰਕਾਨੇ ਉਗੇ ਪਏ ਹਨ ਤੇ ਇਸ ਰਸਤੇ ਨਾ ਸੜਕ ਬਣੀ ਤੇ ਨਾ ਹੀ ਖ਼ਰੀਦ ਕੇਂਦਰ ਚਾਲੂ ਹੋਇਆ | ਪਿੰਡ 'ਚ 1956 ਦਾ ਸਭ ਤੋਂ ਪੁਰਾਣਾ ਸਰਕਾਰੀ ਹਾਈ ਸਕੂਲ ਹੈ ਜਦਕਿ ਆਸ ਪਾਸ ਪਿੰਡਾਂ ਦੇ ਸਕੂਲ ਅਪਗ੍ਰੇਡ ਹੋ ਗਏ ਹਨ | ਇਸ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ 10+2 ਬਣਾਉਣ ਦੀ ਲੋੜ ਹੈ ਤਾਂ ਜੋ ਪਿੰਡ ਦੇ ਬੱਚੇ ਇਸ ਸਕੂਲ ਵਿਚ ਪੜ੍ਹ ਸਕਣ ਤੇ ਖਾਸ ਕਰਕੇ ਲੜਕੀਆਂ ਨੂੰ ਦੂਰ ਦੁਰਾਡੇ ਪੜ੍ਹਨ ਲਈ ਨਾ ਜਾਣਾ ਪਵੇ | ਬੱਸ ਆਵਾਜਾਈ ਸਾਧਨ ਵੀ ਨਾ ਮਾਤਰ ਹੀ ਹਨ ਤੇ ਸਰਕਾਰੀ ਬੱਸ ਸਰਵਿਸ ਦੀ ਸਹੂਲਤ ਨਹੀਂ ਹੈ | ਉਨ੍ਹਾਂ ਪਿੰਡ ਭੰਗਚੜੀ ਨੂੰ ਮਿਲਾਉਂਦੀਆਂ ਵੱਖ-ਵੱਖ ਸੜਕਾਂ ਦੀ ਪੰਜਾਬ ਸਰਕਾਰ ਤੋਂ ਤੁਰੰਤ ਮਰੰਮਤ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਨਿਆਣਾ ਤੋਂ ਭੰਗਚੜੀ ਨੂੰ ਜਾਂਦੀ ਸੜਕ 'ਤੇ ਘੋਨੇ ਪੁਲ ਦੀ ਹਾਲਤ ਖਸਤਾ ਅਗਲੀ ਖ਼ਬਰ 4 ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ਖ਼ਿਲਾਫ਼ ਖ਼ਪਤਕਾਰਾਂ 'ਚ ਰੋਸ
Ad Position 24