ਮਲੋਟ, 12 ਅਪ੍ਰੈਲ (ਪਾਟਿਲ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਕਾਰਜਕਰਨੀ ਦਾ ਐਲਾਨ ਕੀਤਾ ਗਿਆ ਹੈ | ਜਾਰੀ ਕੀਤੀ ਗਈ ਸੂਚੀ ਵਿਚ ਵੱਖ-ਵੱਖ ਅਹੁਦਿਆਂ ਲਈ ਆਗੂਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਵਿਚ ਵਾਈਸ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਦਫ਼ਤਰੀ ਅਹੁਦੇਦਾਰ ਅਤੇ ਸਪੈਸ਼ਲ ਇੰਨਵਾੲਇਟੀ ਸ਼ਾਮਲ ਹਨ | ਸੂਚੀ ਅਨੁਸਾਰ ਕਈ ਆਗੂਆਂ ਨੂੰ ਵਾਈਸ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ, ਜਿਨ੍ਹਾਂ 'ਚ ਨੱਥੂ ਰਾਮ ਗਾਂਧੀ, ਲਾਭ ਸਿੰਘ, ਪਾਲ ਸਿੰਘ, ਜਗਸੀਰ ਸਿੰਘ ਸਮੇਤ ਹੋਰ ਨਾਮ ਸ਼ਾਮਿਲ ਹਨ | ਇਸ ਤੋਂ ਇਲਾਵਾ ਜਨਰਲ ਸਕੱਤਰ ਵਜੋਂ ਵੀ ਵੱਡੀ ਗਿਣਤੀ ਵਿਚ ਆਗੂਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਵਿਚ ਜਤਿੰਦਰ ਆਹੂਜਾ, ਸੋਨੂ ਡਾਵਰ, ਰਣਜੀਤ ਸਿੰਘ ਗਿੱਲ ਅਤੇ ਹੋਰ ਸ਼ਾਮਿਲ ਹਨ | ਸਕੱਤਰ ਪਦ ਲਈ ਵੀ ਕਈ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੇ ਨਾਲ ਹੀ ਦਫ਼ਤਰੀ ਅਹੁਦਿਆਂ ਲਈ ਜਸਵੀਰ ਸਿੰਘ ਅਤੇ ਬਲਕਾਰ ਸਿੰਘ ਨੂੰ ਬੁਲਾਰੇ, ਵਰਿੰਦਰ ਮੱਕੜ ਨੂੰ ਖ਼ਜ਼ਾਨਚੀ ਅਤੇ ਪਵਨ ਸ਼ਰਮਾ ਨੂੰ ਪ੍ਰੈਸ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪਾਰਟੀ ਵਲੋਂ ਸਪੈਸ਼ਲ ਇਨਵਾੲਇਟੀ ਵਜੋਂ ਹਰਸ਼ਰਨ ਸਿੰਘ ਸੋਥਾ, ਕਰਨ ਕੌਰ ਬਰਾੜ, ਅਮਿ੍ਤਾ ਵੜਿੰਗ, ਰੁਪਿੰਦਰ ਕੌਰ ਰੂਬੀ, ਜਗਪਾਲ ਸਿੰਘ ਅਬੁਲਖੁਰਾਣਾ, ਗੁਰਸੰਤ ਸਿੰਘ ਬਰਾੜ, ਨਥੂ ਰਾਮ, ਗਗਨਦੀਪ ਸਿੰਘ ਬੋਬੀ, ਹੈਪੀ ਖੇਰਾ, ਫਤਿਹ ਇੰਦਰ ਸਿੰਘ ਬਾਦਲ, ਨਰਿੰਦਰ ਕੌਣੀ, ਬਿੰਤਾ ਬਰਾੜ, ਸ਼ੰਮੀ ਤਾਰਿਆ, ਸਿਮਰਜੀਤ ਸਿੰਘ ਭੀਨਾ ਬਰਾੜ, ਦੀਪਕ ਗਰਗ, ਜਗਦੀਸ਼ ਦਿਸ਼ਾ, ਕਾਕੂ ਸ਼ੇਰੇਵਾਲਾ, ਰਾਣਾ ਬਲਜੀਤ ਸਿੰਘ ਚਾਹਲ, ਜਸਪਾਲ ਅÏਲਖ, ਹਰਬੰਸ ਗਰੀਬ, ਭਿੰਦਰ ਸ਼ਰਮਾ, ਪਿ੍ੰਸੀਪਲ ਜਸਵੰਤ ਸਿੰਘ ਭਾਗਸਰ, ਨਰਸਿੰਗ ਦਾਸ ਚਲਾਨਾ, ਮਹੇਸ਼ ਨਾਗਪਾਲ, ਡਾ. ਹਰਨੇਕ ਸਿੰਘ, ਗੁਰਲਾਲ ਸਿੰਘ, ਬਲਜੀਤ ਸਿੰਘ ਸੰਧੂ, ਬਾਬੂ ਰਾਮ, ਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਦੇ ਨਾਲ ਹੀ ਐਕਸ ਆਫਿਸਿਓ ਮੈਂਬਰਾਂ ਵਿਚ ਨਿਰਮਲ ਸਿੰਘ, ਕਿ੍ਸ਼ਨ ਕੁਮਾਰ, ਸਤਪਾਲ, ਬੇਅੰਤ ਸਿੰਘ ਉਰਫ਼ ਗੁਰਵਿੰਦਰ, ਮਹਿਮਾ ਸਿੰਘ, ਸੁਖਮੰਦਰ ਕੌਰ, ਉਸ਼ਾ ਦੇਵੀ, ਮੀਨਾ ਰਾਣੀ ਅਤੇ ਮਨਦੀਪ ਕੌਰ ਦੇ ਨਾਮ ਸ਼ਾਮਿਲ ਹਨ |