ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖ਼ਪਤਕਾਰ ਗੈਸ ਏਜੰਸੀ ਮਾਲਕਾਂ ਨਾਲ ਬਹਿਸਬਾਜ਼ੀ ਦੀ ਬਜਾਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ-ਰੂਬੀ ਬਰਾੜ

Ad Position 21
No active advertisement
ਅਜੀਤ ਡੈਸਕ 14-04-2026
ਬਰਗਾੜੀ, 13 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਰਸੋਈ ਗੈਸ ਦੀ ਕੋਈ ਕਮੀ ਨਹੀਂ ਜੇਕਰ ਖ਼ਪਤਕਾਰਾਂ ਕੇਂਦਰ ਸਰਕਾਰ ਦੇ ਸਬੰਧਿਤ ਮੰਤਰਾਲੇ ਦੇ ਨਿਯਮਾਂ ਦੀ ਪਾਲਣਾ ਕਰਨ | ਜਿਸ ਅਨੁਸਾਰ ਰਸੋਈ ਗੈਸ 45 ਦਿਨਾਂ ਬਾਅਦ ਬੁੱਕ ਕਰਵਾਉਣ ਦੀਆਂ ਹਦਾਂਇਤਾਂ ਜਾਰੀ ਕੀਤੀਆਂ ਗਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਕਪੂਰਾ ਭਾਰਤ ਗੈਸ ਏਜੰਸੀ ਬਰਗਾੜੀ ਦੇ ਮਾਲਕ ਰੁਪਿੰਦਰ ਸਿੰਘ ਰੂਬੀ ਬਰਾੜ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੁਝ ਖ਼ਪਤਕਾਰ ਉਨ੍ਹਾਂ 'ਤੇ ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਦੇ ਝੂਠੇ ਇਲਜ਼ਾਮ ਲਗਾ ਰਹੇ ਹਨ | ਗੈਸ ਏਜੰਸੀ ਮਾਲਕ ਵੀ ਕੇਂਦਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ ਤੇ ਇਸ ਕਰਕੇ ਖਪਤਕਾਰਾਂ ਨੂੰ ਵੀ ਗੈਸ ਸਿਲੰਡਰ ਲੈਣ ਲਈ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ | ਇਸ ਲਈ ਗੈਸ ਏਜੰਸੀ ਮਾਲਕ ਖ਼ਪਤਕਾਰਾਂ ਨੂੰ ਹਰ ਤਰ੍ਹਾਂ ਦੀ ਤਸੱਲੀ ਦੇਣ ਲਈ ਬਿਲਕੁਲ ਤਿਆਰ ਹਨ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਮਾਲਕਾਂ ਨਾਲ ਬਹਿਸਬਾਜ਼ੀ ਕਰਨ ਦੀ ਬਜਾਏ ਉਨ੍ਹਾਂ ਦਾ ਸਾਥ ਦੇਣ ਤੇ ਸਰਕਾਰੀ ਨਿਯਮਾਂ ਦੀ ਪਾਲਣ ਕਰਨ ਤਾਂ ਕਿ ਉਨ੍ਹਾਂ ਨੂੰ ਰਸੋਈ ਗੈਸ ਪ੍ਰਾਪਤ ਕਰਨ 'ਚ ਮੁਸ਼ਕਿਲ ਨਾ ਆਵੇ | ਇਸ ਮੌਕੇ ਵੀਰ ਸਿੰਘ ਪੰਚ, ਬਲਕਰਨ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਟਰਾਇਲ ਕੱਲ੍ਹ ਅਗਲੀ ਖ਼ਬਰ ਜ਼ਿਲ੍ਹੇ 'ਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਦੀ ਦੁਰਵਰਤੋਂ 'ਤੇ ਪਾਬੰਦੀ
Ad Position 24
No active advertisement