01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਾਜ ਭੁਪਿੰਦਰ ਸਿੰਘ ਖੰਗੂੜਾ ਇਸਲਾਮ ਵਾਲਾ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 14-04-2026
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਚਰਨਜੀਤ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਸੱਕਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਤੇ ਪਰਮਜੀਤ ਸਿੰਘ ਨਿੱਕਾ ਸੰਧੂ ਸੱਕਾਂਵਾਲੀ (ਕੈਨੇਡਾ) ਦੇ ਸਾਲਾ ਸਾਹਿਬ, ਵਿਰਾਜ ਸਿੰਘ ਖੰਗੂੜਾ ਦੇ ਪਿਤਾ ਤੇ ਦਵਿੰਦਰ ਸਿੰਘ ਬਰਾੜ ਨਾਥਿਆਣਾ (ਸੰਗਰੀਆ) ਰਿਟਾ. ਐਕਸੀਅਨ ਸਿੰਚਾਈ ਵਿਭਾਗ ਰਾਜਸਥਾਨ ਦੇ ਦਾਮਾਦ ਰਾਜ ਭੁਪਿੰਦਰ ਸਿੰਘ ਖੰਗੂੜਾ (ਆਰ.ਬੀ. ਕਾਕਾ) ਪੁੱਤਰ ਸਵ. ਜਗਨੰਦਨ ਸਿੰਘ ਖੰਗੂੜਾ ਵਾਸੀ ਪਿੰਡ ਇਸਲਾਮ ਵਾਲਾ ਪਿਛਲੇ ਦਿਨੀਂ ਅਚਾਨਕ ਸਦੀਂਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਇਸਲਾਮ ਵਾਲਾ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਰਾਜ ਭੁਪਿੰਦਰ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਭਾਈ ਮਹਿੰਦਰ ਸਿੰਘ ਬੀ.ਏ. ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਵਿਚ ਚਰਨਜੀਤ ਸਿੰਘ ਸੰਧੂ ਸਾਬਕਾ ਸਰਪੰਚ ਸੱਕਾਂਵਾਲੀ ਨੇ ਮਿ੍ਤਕ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ 'ਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਗਏ ਸੋਕ ਸੰਦੇਸ਼ ਪੜ੍ਹੇ ਗਏ | ਇਸ ਮੌਕੇ ਹੰਸ ਰਾਜ ਜੋਸ਼ਨ ਸਾਬਕਾ ਮੰਤਰੀ, ਜਗਦੀਪ ਗੋਲਡੀ ਕੰਬੋਜ ਵਿਧਾਇਕ ਜਲਾਲਾਬਾਦ, ਰਮਿੰਦਰ ਆਂਵਲਾ ਸਾਬਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਮਲੋਟ, ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਅਬੁੱਲਖੁਰਾਣਾ, ਸਤਿੰਦਰਜੀਤ ਸਿੰਘ ਮੰਟਾ ਰੋੜਾਂਵਾਲਾ, ਸਾਬਕਾ ਚੇਅਰਮੈਨ ਕਾਕਾ ਭਾਈਕੇਰਾ, ਲਖਵਿੰਦਰ ਸਿੰਘ ਰੋਹੀਵਾਲਾ, ਕਾਕਾ ਕੰਬੋਜ ਪ੍ਰਧਾਨ ਜ਼ਿਲ੍ਹਾ ਭਾਜਪਾ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਜਗਸੀਰ ਸਿੰਘ ਬੱਬੂ ਜੈਮਲਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ • ਤੂੜੀ ਨਾ ਬਣਨ ਦੇ ਖ਼ਦਸ਼ੇ ਤੋਂ ਕਿਸਾਨ ਚਿੰਤਤ • ਜਲਦ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਗੜੇਮਾਰੀ ਵਾਲੇ... ਅਗਲੀ ਖ਼ਬਰ ਵੱਖ-ਵੱਖ ਆਗੂ ਹੋਏ ਸ਼ਾਮਿਲ ਰਾਜ ਭੁਪਿੰਦਰ ਸਿੰਘ ਖੰਗੂੜਾ ਇਸਲਾਮ ਵਾਲਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24
No active advertisement