01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

• ਤੂੜੀ ਨਾ ਬਣਨ ਦੇ ਖ਼ਦਸ਼ੇ ਤੋਂ ਕਿਸਾਨ ਚਿੰਤਤ • ਜਲਦ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਗੜੇਮਾਰੀ ਵਾਲੇ ਖੇਤਾਂ 'ਚ ਕਣਕ ਮੁੜ ਉੱਗਣੀ ਸ਼ੁਰੂ

Ad Position 21
No active advertisement
ਪਿੰਡ ਗੰਧੜ ਦੇ ਗੜੇਮਾਰੀ ਤੋਂ ਪ੍ਰਭਾਵਿਤ ਖੇਤਾਂ 'ਚ ਉੱਗੀ ਹੋਈ ਕਣਕ ਦੀ ਫ਼ਸਲ | ਤਸਵੀਰ: ਮਿਲਖ ਰਾਜ <br/> 14-04-2026
ਮੰਡੀ ਲੱਖੇਵਾਲੀ, 13 ਅਪ੍ਰੈਲ (ਮਿਲਖ ਰਾਜ)-ਇਲਾਕੇ ਦੇ ਭਾਰੀ ਗੜੇ੍ਹਮਾਰੀ ਵਾਲੇ ਖੇਤਾਂ 'ਚ ਝੜੀ ਹੋਈ ਕਣਕ ਦੀ ਫ਼ਸਲ ਹੇਠਾਂ ਧਰਤੀ ਗਿੱਲੀ ਹੋਣ ਕਾਰਨ ਦੁਬਾਰਾ ਉਗਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ | ਕਣਕ ਉਗਣ ਨਾਲ ਇਹ ਕੁਝ ਹੀ ਦਿਨਾਂ 'ਚ ਵੱਡੀ ਹੋ ਜਾਵੇਗੀ ਤੇ ਕਿਸਾਨਾਂ ਦੀ ਪਸ਼ੂਆਂ ਲਈ ਸਾਲ ਭਰ ਦੀ ਤੂੜੀ ਬਣਾਉਣ ਦੀ ਆਸ ਵੀ ਖ਼ਤਮ ਹੋ ਜਾਵੇਗੀ | ਇਲਾਕੇ 'ਚ ਗੜਿ੍ਹਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਗੰਧੜ, ਲੱਖੇਵਾਲੀ, ਭਾਗਸਰ ਆਦਿ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਗੀ ਹੋਈ ਕਣਕ ਦੀ ਫ਼ਸਲ ਤੂੜੀ ਵਾਲੇ ਰੀਪਰ ਨੂੰ ਚੋਕ ਕਰ ਦੇਵੇਗੀ, ਜਿਸ ਨਾਲ ਉਹ ਚੱਲ ਨਹੀਂ ਸਕੇਗਾ | ਕਿਸਾਨਾਂ ਨੇ ਮਾਲ ਤੇ ਖੇਤੀਬਾੜੀ ਅਧਿਕਾਰੀਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਗਿਰਦਾਵਰੀ 'ਚ ਹੋ ਰਹੀ ਦੇਰੀ ਕਾਰਨ ਹੋ ਰਿਹਾ ਹੈ | ਇਹ ਦੋਵੇਂ ਵਿਭਾਗ ਜਲਦ ਸਰਕਾਰੀ ਕਾਰਵਾਈਆਂ ਪੂਰੀਆਂ ਕਰਕੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਬਰਬਾਦ ਹੋਈ ਫ਼ਸਲ ਨੂੰ ਸਮੇਟਣ ਦਾ ਕਹਿਣ, ਤਾਂ ਜੋ ਕਿਸਾਨ ਝੋਨੇ ਤੋਂ ਅਗਾਊਾ ਫ਼ਸਲਾਂ ਮੂੰਗੀ, ਮੱਕੀ, ਖੱਖੜੀ ਵਗੈਰਾ ਬੀਜ ਕੇ ਥੋੜ੍ਹਾ-ਬਹੁਤ ਆਪਣਾ ਘਾਟਾ ਪੂਰਾ ਕਰ ਸਕਣ | ਕਿਸਾਨਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਉਹ ਬਿਨ੍ਹਾਂ ਇਜਾਜਤ ਤੂੜੀ ਬਣਾਉਂਦੇ ਹਨ ਜਾਂ ਫ਼ਿਰ ਫ਼ਸਲ ਦਾ ਨਾੜ ਵਿਚ ਵਾਹ ਦਿੰਦੇ ਹਨ, ਤਾਂ ਵਿਭਾਗ ਖ਼ਾਲੀ ਜ਼ਮੀਨ ਵੇਖ ਕੇ ਕਿਤੇ ਉਨ੍ਹਾਂ ਦੀ ਫ਼ਸਲ ਦਾ ਮੁਆਵਜ਼ਾ ਹੀ ਨਾ ਦੇਵੇ | ਇਸ ਲਈ ਸੰਬੰਧਿਤ ਵਿਭਾਗਾਂ ਨੂੰ ਜਲਦ ਬਣਦੀਆਂ ਕਾਰਵਾਈਆਂ ਪੂਰੀਆਂ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਸਾਫ਼ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ | ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਤੋਂ ਪਹਿਲਾਂ ਅਗੇਤੀ ਮੂੰਗੀ ਤੇ ਮੱਕੀ ਦੀ ਫ਼ਸਲ ਲਈ ਸਿਰਫ਼ ਇਹ ਕੁਝ ਦਿਨ ਹੀ ਬਾਕੀ ਬਚੇ ਹਨ, ਜਿਨ੍ਹਾਂ ਦੌਰਾਨ ਤੂੜੀ ਬਣਾਉਣ ਤੋਂ ਲੈ ਕੇ ਖੇਤ ਦੀ ਤਿਆਰੀ ਤੱਕ ਜਲਦੀ ਸਾਰਾ ਕੁਝ ਕਰਨਾ ਹੋਵੇਗਾ | ਇਕ-ਦੋ ਦਿਨਾਂ ਦੀ ਦੇਰੀ ਕਿਸਾਨਾਂ ਲਈ ਮੁੜ ਵੱਡੇ ਘਾਟੇ ਦਾ ਕਾਰਨ ਬਣੇਗੀ |
ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਪੀੜਤ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਨੂੰ ਵੇਖਦੇ ਹੋਏ ਮੂੰਗੀ, ਮੱਕੀ, ਖੱਖੜੀ, ਹਰਾ ਚਾਰਾ ਦੇ ਬੀਜ, ਜੰਤਰ ਆਦਿ ਦੇ ਬੀਜ ਤੇ ਲੋੜੀਦੀਆਂ ਦਵਾਈਆਂ ਮੁਫ਼ਤ ਵਿਚ ਦੇਵੇ, ਤਾਂ ਜੋ ਕਿਸਾਨ ਹੋਰ ਕਰਜਾਈ ਹੋਣ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਵਾਲੇ ਖੇਤਾਂ 'ਚ ਕਣਕ ਮੁੜ ਉੱਗਣੀ ਸ਼ੁਰੂ ਅਗਲੀ ਖ਼ਬਰ ਰਾਜ ਭੁਪਿੰਦਰ ਸਿੰਘ ਖੰਗੂੜਾ ਇਸਲਾਮ ਵਾਲਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24
No active advertisement