21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਰਕਾਰ ਦੇ ਮੰਡੀਆਂ 'ਚ ਕਿਸਾਨਾਂ ਦੇ ਨਾ ਰੁਲਣ ਦੇਣ ਦੇ ਦਾਅਵੇ ਹੋਏ ਖੋਖਲੇ ਸਾਬਿਤ

Ad Position 21
No active advertisement
ਅਜੀਤ ਡੈਸਕ 15-04-2026
ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਭਾਵੇਂ ਕਿ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬੇਮੌਸਮੀ ਬਾਰਿਸ਼ ਨੇ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਉਥੇ ਮੌਸਮ ਦੀ ਖ਼ਰਾਬੀ ਦੇ ਚਲਦੇ ਫ਼ਸਲ ਦੀ ਕਟਾਈ ਨੂੰ ਵੀ ਦੇਰੀ ਹੋਈ | ਪਰ ਹੁਣ ਮੌਸਮ ਸਾਫ਼ ਹੋਣ ਤੋਂ ਬਾਅਦ ਫ਼ਸਲ ਦੀ ਕਟਾਈ ਇਕਦਮ ਜ਼ੋਰਾਂ 'ਤੇ ਹੋ ਗਈ ਅਤੇ ਮੰਡੀਆਂ ਵਿਚ ਵੀ ਕਣਕ ਦੀ ਆਮਦ ਵੱਡੀ ਮਾਤਰਾ ਵਿਚ ਆਉਣੀ ਸ਼ੁਰੂ ਹੋ ਗਈ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਫ਼ਸਲ ਦਾ ਇਕ ਦਾਣਾ ਵੀ ਹਾਲੇ ਤੱਕ ਸਰਕਾਰ ਵਲੋਂ ਨਹੀਂ ਖ਼ਰੀਦਿਆ ਗਿਆ | ਅੱਜ ਫ਼ਰੀਦਕੋਟ ਦੀ ਦਾਣਾ ਮੰਡੀ 'ਚ ਜਦ ਜਾ ਕੇ ਹਾਲਾਤ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਵੱਡੀ ਗਿਣਤੀ 'ਚ ਬੈਠੇ ਕਿਸਾਨ ਸਰਕਾਰ ਤੋਂ ਖਫਾ ਨਜ਼ਰ ਆਏ | ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਜਾਂ ਛੇ ਦਿਨ ਤੋਂ ਉਹ ਲਗਾਤਾਰ ਮੰਡੀ 'ਚ ਆਪਣੀ ਫ਼ਸਲ ਲੈ ਕੇ ਬੈਠੇ ਹਨ, ਪਰ ਹਾਲੇ ਤੱਕ ਖ਼ਰੀਦ ਏਜੰਸੀ ਦਾ ਕੋਈ ਵੀ ਅਧਿਕਾਰੀ ਮੰਡੀ 'ਚ ਨਹੀਂ ਪੁੱਜਾ | ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਦਾਅਵਾ ਕਰਦੀ ਹੈ ਕਿ ਕਣਕ ਦੀ ਫ਼ਸਲ ਵਿਚ ਨਮੀਂ ਦੇ ਚਲਦੇ ਖ਼ਰੀਦ ਨਹੀਂ ਹੋ ਰਹੀ ਪਰ ਉਨ੍ਹਾਂ ਕਿਹਾ ਕਿ ਸਾਡੀ ਫ਼ਸਲ ਬਿਲਕੁਲ ਸੁੱਕੀ ਹੈ ਤੇ ਮਾਪਦੰਡਾਂ 'ਤੇ ਪੂਰੀ ਉਤਰਦੀ ਹੈ | ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਫਸਲ ਨੂੰ ਖ਼ਰੀਦਿਆ ਨਹੀਂ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਫ਼ਸਲ ਦੀ ਢੇਰੀ 'ਚ ਨਮੀਂ ਜਾਂ ਫ਼ਸਲ ਦੀ ਖ਼ਰਾਬੀ ਹੈ ਤਾਂ ਉਸ ਨੂੰ ਸਰਕਾਰ ਭਾਵੇਂ ਨਾ ਖ਼ਰੀਦੇ ਪਰ ਜਿਹੜੀ ਫ਼ਸਲ ਸਹੀ ਤਰੀਕੇ ਨਾਲ ਮੰਡੀ 'ਚ ਪੁੱਜੀ ਹੈ | ਇਸ ਮੌਕੇ ਅੜਤੀਆ ਗਰੀਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀ ਮੌਸਮ ਦੀ ਖਰਾਬੀ ਦੇ ਚੱਲਦੇ ਫ਼ਸਲ ਮੰਡੀ 'ਚ ਲੇਟ ਪੁੱਜੀ ਹੈ ਤੇ ਫ਼ਸਲ 'ਚ ਕੁਝ ਨਮੀਂ ਦੀ ਮਾਤਰਾ ਜ਼ਿਆਦਾ ਹੈ, ਜਿਸ ਕਰਕੇ ਫ਼ਸਲ ਦੀ ਖਰੀਦ ਹੋਣ 'ਚ ਦੇਰੀ ਹੋ ਰਹੀ ਹੈ | ਪੰਜਾਬ ਸਰਕਾਰ ਦੀ ਮੰਗ 'ਤੇ ਕੱਲ੍ਹ ਕੇਂਦਰ ਸਰਕਾਰ ਦੀ ਟੀਮ ਮੰਡੀ ਪੁੱਜੀ ਸੀ, ਜਿਸ ਵਲੋਂ ਕਣਕ ਦੇ ਸੈਂਪਲ ਲਏ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀ ਛੋਟ ਖ਼ਰੀਦ ਸਮੇਂ ਦਿੱਤੀ ਜਾਣੀ ਹੈ, ਉਸ ਦਾ ਫ਼ੈਸਲਾ ਵੀ ਹੋ ਜਾਵੇਗਾ | ਉਮੀਦ ਹੈ ਕਿ ਕੱਲ੍ਹ ਤੋਂ ਕਣਕ ਦੀ ਖਰੀਦ ਪ੍ਰੋਪਰ ਤਰੀਕੇ ਨਾਲ ਸ਼ੁਰੂ ਹੋ ਜਾਵੇਗੀ | ਮਾਰਕੀਟ ਕਮੇਟੀ ਦੇ ਸੈਕਟਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਦੇ ਚਲਦੇ ਹੀ ਫ਼ਸਲ ਦੀ ਖਰੀਦ ਵਿਚ ਦੇਰੀ ਹੋਈ ਹੈ, ਪਰ ਮੰਡੀ ਬੋਰਡ ਵਲੋਂ ਖ਼ਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਜਿਉਣ ਵਾਲਾ 'ਚ ਅੱਗ ਲੱਗਣ ਨਾਲ ਡੇਢ ਏਕੜ ਕਣਕ ਸੜੀ ਅਗਲੀ ਖ਼ਬਰ ਦਾਣਾ ਮੰਡੀ ਸਾਦਿਕ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
Ad Position 24