20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦਾਣਾ ਮੰਡੀ ਸਾਦਿਕ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

Ad Position 21
No active advertisement
ਅਜੀਤ ਡੈਸਕ 15-04-2026
ਸਾਦਿਕ, 14 ਅਪ੍ਰੈਲ (ਆਰ. ਐਸ. ਧੁੰਨਾ)-ਦਾਣਾ ਮੰਡੀਆਂ ਵਿਚ ਕਣਕ ਦੀ ਫ਼ਸਲ ਦੀ ਆਮਦ ਤੇਜ਼ ਹੋ ਚੁੱਕੀ ਹੈ ਤੇ ਸਰਕਾਰੀ ਖ਼ਰੀਦ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ, ਕਿਉਂਕਿ ਕਈ ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਖ਼ਰੀਦ ਏਜੰਸੀਆਂ ਦਾਣਾ ਮੰਡੀਆਂ 'ਚ ਪੁੱਜੀਆਂ ਹਨ | ਦਾਣਾ ਮੰਡੀ ਸਾਦਿਕ ਵਿਖੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਮਾਰਕੀਟ ਕਮੇਟੀ ਸਾਦਿਕ ਨੇ ਜੈਦੀਪ ਸਿੰਘ ਬਰਾੜ ਬਾਬਾ ਫ਼ਰੀਦ ਟਰੇਡਿੰਗ ਕੰਪਨੀ ਦੀ ਆੜ੍ਹਤ 'ਤੇ ਕਿਸਾਨ ਨਾਜ਼ਰ ਸਿੰਘ ਵਾਸੀ ਜੰਡਵਾਲਾ ਦੀ ਕਣਕ ਦੀ ਢੇਰੀ ਦੀ ਬੋਲੀ ਲਵਾ ਕੇ ਕਣਕ ਦੀ ਸਰਕਾਰੀ ਖ਼ਰੀਦ ਦੀ ਰਸਮੀਂ ਸ਼ੁਰੂਆਤ ਕਰਵਾਈ ਅਤੇ ਆੜ੍ਹਤੀਏ ਤੇ ਕਿਸਾਨ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਮਾਰਕਫੈਡ, ਵੇਅਰ ਹਾਊਸ ਤੇ ਪਨਗ੍ਰੇਨ ਏਜੰਸੀ ਵਲੋਂ ਕਣਕ ਦੀ ਖ਼ਰੀਦ ਕੀਤੀ ਗਈ | ਖਰੀਦ ਇੰਸਪੈਕਟਰ ਪ੍ਰਤਾਪ ਸਿੰਘ ਸਿੱਧੂ ਨੇ ਦੱਸਿਆ ਕਿ ਹਾਲਾਂਕਿ ਕਣਕ ਦੇ ਸੈਂਪਲ ਲੈ ਕੇ ਗਈਆਂ ਕੇਂਦਰ ਵਲੋਂ ਭੇਜੀਆਂ ਟੀਮਾਂ ਨੇ ਕੁਆਲਟੀ ਦੀ ਛੋਟ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਫ਼ਿਰ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਪੂਨਮਦੀਪ ਕੌਰ ਆਈ.ਏ.ਐਸ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਡੀ.ਐਫ.ਐਸ.ਸੀ ਫ਼ਰੀਦਕੋਟ ਗੁਰਜੀਤ ਸਿੰਘ ਦਿਓਲ ਦੇ ਆਦੇਸ਼ਾਂ 'ਤੇ ਅਮਲ ਕਰਦੇ ਹੋਏ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ ਤੇ ਸ਼ਾਮ ਤੱਕ ਬਾਰਦਾਨਾ ਵੀ ਮੰਡੀਆਂ ਵਿਚ ਪੁੱਜ ਜਾਵੇਗਾ | ਇਸ ਮੌਕੇ ਪ੍ਰਧਾਨ ਜੈਦੀਪ ਸਿੰਘ ਬਰਾੜ, ਵਰਿੰਦਰ ਸ਼ਰਮਾ, ਇੰਸਪੈਕਟਰ ਉਪਿੰਦਰ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਰੇਵਤੀ ਰਮਨ ਲੇਖਾਕਾਰ, ਜਸਵੀਰ ਸਿੰਘ ਮੰਡੀ ਸੁਪਰਵਾਈਜ਼ਰ, ਦਲਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਜਨੇਰੀਆਂ, ਸਨੀ ਅਰੋੜਾ, ਮਨਦੀਪ ਸਿੰਘ ਗਿੱਲ, ਮਹਿੰਦਰ ਸਿੰਘ ਬਰਾੜ, ਹੈਪੀ ਨਰੂਲਾ, ਰੁਪਿੰਦਰ ਰੂਬੀ, ਗੁਰਪ੍ਰੀਤ ਸਿੰਘ ਬਰਾੜ, ਪੰਕਜ਼ ਅਗਰਵਾਲ, ਗੁਰਸੇਵਕ ਸਿੰਘ ਸੰਧੂ, ਵਿਜੇ ਕਟਾਰੀਆ, ਸੰਦੀਪ, ਧਰਮਪ੍ਰੀਤ ਸਿੰਘ ਮੁਨਸ਼ੀ, ਅਸ਼ੋਕ ਕੁਮਾਰ, ਗੁਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਮੰਡੀਆਂ 'ਚ ਕਿਸਾਨਾਂ ਦੇ ਨਾ ਰੁਲਣ ਦੇਣ ਦੇ ਦਾਅਵੇ ਹੋਏ ਖੋਖਲੇ ਸਾਬਿਤ ਅਗਲੀ ਖ਼ਬਰ ਸੇਖੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਨਿਯੁਕਤ
Ad Position 24