ਬਰਗਾੜੀ, 14 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਪਾਰਟੀ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕਰਨ ਦੇ ਮਕਸਦ ਨੂੰ ਲੈ ਕੇ ਜ਼ਿਲ੍ਹਾ ਫ਼ਰੀਦਕੋਟ ਦੀ 51 ਮੈਂਬਰੀ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ | ਜਿਸ ਅਨੁਸਾਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਨੂੰ ਇਸ ਕਮੇਟੀ ਦਾ ਜ਼ਿਲ੍ਹਾ ਫ਼ਰੀਦਕੋਟ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਬੜੇ ਲੰਬੇ ਸਮੇਂ ਤੋਂ ਵਫ਼ਾਦਾਰ ਸਿਪਾਹੀ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਪਾਰਟੀ ਨੇ ਇਸ ਅਹੁਦੇ ਨਾਲ ਨਿਵਾਜਿਆ ਹੈ | ਉਹ ਪਾਰਟੀ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਹ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਰੁਤਬੇ ਦੇ ਯੋਗ ਸਮਝਦਿਆਂ ਹੋਇਆਂ ਉਸ ਨੂੰ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਦਰਸ਼ਨ ਸਿੰਘ ਢਿੱਲਵਾਂ, ਪ੍ਰੀਤਪਾਲ ਸਿੰਘ ਬਰਾੜ, ਐਸ.ਸੀ. ਸੈੱਲ ਪੰਜਾਬ ਦੇ ਜਨਰਲ ਸਕੱਤਰ ਬੇਅੰਤ ਸਿੰਘ ਬੁਰਜ, ਬਲਕਰਨ ਗੁਰੂਸਰ, ਪਰਮਿੰਦਰ ਸਿੰਘ ਡਿੰਪਲ, ਜਸਵਿੰਦਰ ਸਿੰਘ ਮੱਤਾ, ਗੁਰਸ਼ਮਿੰਦਰ ਸਿੰਘ ਮਚਾਕੀ, ਸੰਮੀ ਸਰਪੰਚ ਭਗਤੂਆਣਾ, ਸਵਰਨ ਸਿੰਘ, ਲਛੱਮਣ ਸਿੰਘ ਬਾਜਾਖਾਨਾ, ਕਿਰਨਦੀਪ ਰਾਜੂ, ਕੇਸ਼ੋ ਬਹਿਬਲ, ਪਿ੍ਥੀ ਸਿੰਘ ਪੰਚ, ਭਿੰਦਰ ਸਿੰਘ ਪੰਚ, ਜਗਸੀਰ ਸਿੰਘ, ਪ੍ਰੇਮਪਾਲ ਗੁਰੂਸਰ ਆਦਿ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |