08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਲਈ ਮੁਢਲੀਆਂ ਸਹੂਲਤਾਂ ਦੇ ਪ੍ਰਬੰਧ ਬਦਤਰ

Ad Position 21
No active advertisement
ਅਜੀਤ ਡੈਸਕ 23-04-2026
ਗਿੱਦੜਬਾਹਾ, 22 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਕੁਦਰਤ ਦੀ ਮਾਰ ਦੇ ਨਾਲ-ਨਾਲ ਸਰਕਾਰੀ ਅਫ਼ਰਸ਼ਾਹੀ ਦੀ ਅਣਦੇਖੀ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ | ਕਣਕ ਦੇ ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਲਈ ਮੁੱਢਲੀਆਂ ਸਹੂਲਤਾਂ ਦੇ ਪ੍ਰਬੰਧ ਬਦਤਰ ਬਣੇ ਹੋਏ ਹਨ | ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਥਿਤ ਮਿਲੀਭਗਤ ਨਾਲ ਕਿਸਾਨਾਂ ਦੀਆਂ ਸਹੂਲਤਾਂ ਲਈ ਖ਼ਰਚੇ ਜਾ ਰਹੇ ਲੱਖਾਂ ਰੁਪਏ ਦੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਵਲੋਂ ਆਪਣੇ ਅਧਿਕਾਰ ਖੇਤਰ 'ਚ ਆਉਣ ਵਾਲੇ ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਦੀ ਮੁੱਢਲੀ ਸਹੂਲਤ ਲਈ ਬਿਜਲੀ, ਪਾਣੀ, ਪਖਾਨਿਆਂ ਤੇ ਹੋਰ ਸਾਂਭ-ਸੰਭਾਲ ਦੇ ਪ੍ਰਬੰਧ ਕੀਤੇ ਜਾਂਦੇ ਹਨ | ਹਲਕੇ ਦੇ ਪਿੰਡ ਮਧੀਰ ਵਿਖੇ ਫੋਕਲ ਪੁਆਇੰਟ 'ਚ ਬਣੇ ਖ਼ਰੀਦ ਕੇਂਦਰ 'ਤੇ ਕਿਸਾਨਾਂ ਤੇ ਮਜ਼ਦੂਰਾਂ ਲਈ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਬਦਤਰ ਹੈ | 'ਅਜੀਤ' ਵਲੋਂ ਖ਼ਰੀਦ ਕੇਂਦਰ ਦਾ ਦੌਰਾ ਕਰਨ 'ਤੇ ਕਿਸਾਨ ਧੰਨਾ ਸਿੰਘ ਰੁਖਾਲਾ, ਜਸਵਿੰਦਰ ਸਿੰਘ ਮਨੀਆਂਵਾਲਾ, ਅਮਨਪ੍ਰੀਤ ਸਿੰਘ ਸ਼ੇਖ ਅਤੇ ਜਗਦੇਵ ਸਿੰਘ ਸ਼ੇਖ ਤੋਂ ਇਲਾਵਾ ਅਨੇਕਾਂ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਖ਼ਰੀਦ ਕੇਂਦਰ 'ਤੇ ਬਣੇ ਪਖਾਨਿਆਂ ਦਾ ਬੁਰਾ ਹਾਲ ਹੈ, ਜਿਥੇ ਬਦਬੂ ਕਾਰਨ ਕੋਈ ਵੀ ਵਿਅਕਤੀ ਇਸ ਨੂੰ ਨਹੀਂ ਵਰਤ ਰਿਹਾ | ਪਖਾਨਿਆਂ ਦੇ ਕੋਲ ਬਣੇ ਖ਼ਸਤਾ ਹਾਲਤ ਡਿੱਗ 'ਚੋਂ ਮਾਰਦੀ ਬਦਬੂ ਕਾਰਨ ਇਥੇ ਕੋਲ ਹੀ ਰੱਖੀ ਹੋਈ ਜਿਣਸ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨ ਵੀ ਨਹੀਂ ਬੈਠ ਸਕਦਾ | ਉਨ੍ਹਾਂ ਕਿਹਾ ਕਿ ਔਰਤਾਂ ਲਈ ਖਪਾਨੇ ਆਦਿ ਜਾਣ ਲਈ ਕੋਈ ਜਗ੍ਹਾ ਨਹੀਂ ਹੈ ਤੇ ਉਨ੍ਹਾਂ ਨੂੰ ਮਜ਼ਬੂਰੀਵੱਸ ਦੂਰ-ਦੁਰਾਡੇ ਖੇਤਾਂ 'ਚ ਜਾਣਾ ਪੈਂਦਾ ਹੈ | ਇਥੇ ਹੀ ਬੱਸ ਨਹੀਂ, ਪੀਣ ਵਾਲੇ ਪਾਣੀ ਦਾ ਵੀ ਯੋਗ ਪ੍ਰਬੰਧ ਨਹੀਂ ਹੈ | ਮਾਰਕੀਟ ਕਮੇਟੀ ਵਲੋਂ ਭਰਤੀ ਕੀਤੇ ਦੋ ਆਰਜੀ ਮੁਲਾਜ਼ਮਾਂ ਮਲਕੀਤ ਸਿੰਘ ਤੇ ਗੁਰਨੈਬ ਸਿੰਘ ਕੋਲ ਇਕ ਖ਼ਾਲੀ ਪਾਣੀ ਵਾਲਾ ਕੈਂਪਰ ਪਿਆ ਸੀ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ 15 ਕੈਂਪਰ ਆਏ ਸਨ ਤੇ ਅਜੇ ਤੱਕ ਕੋਈ ਪਾਣੀ ਨਹੀਂ ਆਇਆ | ਜ਼ਮੀਨਦੋਜ ਨਲਕੇ ਤੋਂ ਕੈਂਪਰ ਭਰ ਰਹੇ ਬਜ਼ੁਰਗ ਪੂਰਨ ਸਿੰਘ ਦਾ ਕਹਿਣਾ ਸੀ ਕਿ ਉਹ ਨਿਰ-ਸਵਾਰਥ ਸੇਵਾ ਭਾਵਨਾ ਨਾਲ ਖ਼ਰੀਦ ਕੇਂਦਰ 'ਚ ਕੰਮ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਾਈਕਲ 'ਤੇ ਪਾਣੀ ਦਾ ਕੈਂਪਰ ਰੱਖ ਕੇ ਪਾਣੀ ਪਿਆਉਂਦਾ ਹੈ | ਕਿਸਾਨਾਂ ਨੇ ਦੋਸ਼ ਲਗਾਇਆ ਕਿ ਰਾਤ ਸਮੇਂ ਲਾਈਟਾਂ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਲਾਨਾ ਲੱਖਾਂ ਰੁਪਏ ਮਾਰਕੀਟ ਫ਼ੀਸ ਉਕਤ ਖ਼ਰੀਦ ਕੇਂਦਰ ਤੋਂ ਆਮਦਨ ਹੋ ਰਹੀ ਹੈ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ | ਚੁਫ਼ੇਰੇ ਵਾਧੂ ਖ਼ਾਲੀ ਜਗ੍ਹਾ ਪਈ ਹੋਣ ਦੇ ਬਾਵਜੂਦ ਇਸ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤਾਂ ਜੋ ਉਨ੍ਹਾਂ ਨੂੰ ਆਪਣੀ ਜਿਣਸ ਕੱਚੇ ਵਿਚ ਨਾ ਲਾਹੁਣੀ ਪਵੇ | ਮਜ਼ਦੂਰੀ ਵਿਚ ਲੱਗੇ ਗੁਰਸਾਹਿਬ ਸਿੰਘ, ਬਲਦੇਵ ਸਿੰਘ ਤੇ ਬੱਬੂ ਰਾਮ ਦਾ ਕਹਿਣਾ ਸੀ ਕਿ ਮਾਰਕੀਟ ਕਮੇਟੀ ਵਲੋਂ ਰੱਖੇ ਮੁਲਾਜ਼ਮ ਇਹ ਕਹਿ ਕੇ ਪਾਣੀ ਪੀਣ ਤੋਂ ਰੋਕਦੇ ਹਨ ਕਿ ਇਹ ਪਾਣੀ ਸਿਰਫ਼ ਕਿਸਾਨਾਂ ਤੇ ਅਫ਼ਸਰਾਂ ਲਈ ਹੈ | ਚੇਅਰਮੈਨ ਵਕੀਲ ਹਰਦੀਪ ਸਿੰਘ ਭੰਗਾਲ ਦਾ ਕਹਿਣਾ ਸੀ ਕਿ ਹਲਕੇ ਦੇ ਖ਼ਰੀਦ ਕੇਂਦਰਾਂ ਵਿਚ ਸਮੁੱਚੇ ਪ੍ਰਬੰਧ ਕੀਤੇ ਗਏ ਹਨ, ਪਰ ਜਿਥੇ ਕੋਈ ਕਮੀ ਪਾਈ ਜਾ ਰਹੀ ਹੈ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ | ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਬਰਾੜ ਦੇ ਮਾਮਲਾ ਧਿਆਨ 'ਚ ਲਿਆਉਣ 'ਤੇ ਉਨ੍ਹਾਂ ਕਿਹਾ ਕਿ ਉਹ ਪੜਤਾਲ ਕਰਕੇ ਕਾਰਵਾਈ ਅਮਲ 'ਚ ਲਿਆਉਣਗੇ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਮਿ੍ਤਪਾਲ ਕੌਰ ਦੇ ਜ਼ਿਲ੍ਹਾ ਸਿਹਤ ਅਫ਼ਸਰ ਲੱਗਣ 'ਤੇ ਮੁਲਾਜ਼ਮਾਂ 'ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪਾਣੀ ਤੇ ਪਖਾਨਿਆਂ ਦੀ ਵੱਡੀ ਸਮੱਸਿਆ ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਲਈ ਮੁਢਲੀਆਂ ਸਹੂਲਤਾਂ ਦੇ ਪ੍ਰਬੰਧ ਬਦਤਰ
Ad Position 24