ਮਲੋਟ, 22 ਅਪ੍ਰੈਲ (ਅਜਮੇਰ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਡਾ: ਅੰਮਿ੍ਤਪਾਲ ਕੌਰ ਨੂੰ ਪਿਛਲੇ ਦਿਨੀਂ ਤਰੱਕੀ ਦੇ ਕੇ ਜ਼ਿਲ੍ਹਾ ਸਿਹਤ ਅਫ਼ਸਰ ਬਣਾਇਆ ਗਿਆ | ਡਾ. ਅੰਮਿ੍ਤਪਾਲ ਕੌਰ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸਿਹਤ ਅਫ਼ਸਰ ਲੱਗਣ 'ਤੇ ਸੀ.ਐੱਚ.ਸੀ. ਆਲਮਵਾਲਾ ਦੇ ਸਮੂਹ ਸਟਾਫ਼ ਤੇ ਮ.ਪ. ਕੇਡਰ ਦੀ ਮੁੱਖ ਜਥੇਬੰਦੀ ਮ.ਪ. ਹੈਲਥ ਇੰਪਲਾਈਜ਼ ਯੂਨੀਅਨ ਮੇਲ-ਫੀਮੇਲ ਪੰਜਾਬ ਦੇ ਆਗੂਆਂ ਵਲੋਂ ਵਧਾਈ ਦਿੱਤੀ | ਇਸ ਮੌਕੇ ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਇਕਬਾਲ ਸਿੰਘ, ਡਾ. ਅਰਪਣ ਸਿੰਘ ਸੀ.ਐੱਚ.ਸੀ. ਆਲਮਵਾਲਾ ਨੇ ਵਧਾਈ ਦਿੰਦੇ ਹੋਏ ਦੱਸਿਆ ਕਿ ਡਾ. ਅੰਮਿ੍ਤਪਾਲ ਕੌਰ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਅਨੁਸ਼ਾਸਨ ਦੇ ਪਾਬੰਦ ਹਨ | ਸੁਖਜੀਤ ਸਿੰਘ ਆਲਮਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਮ.ਪ. ਮੇਲ ਫੀਮੇਲ ਯੂਨੀਅਨ ਨੇ ਕਿਹਾ ਕਿ ਡਾ. ਅੰਮਿ੍ਤਪਾਲ ਕੌਰ ਵਲੋਂ ਲੰਬਾ ਸਮਾਂ ਸੀ.ਐੱਚ.ਸੀ. ਆਲਮਵਾਲਾ ਵਿਖੇ ਬਤੌਰ ਮੈਡੀਕਲ ਅਫ਼ਸਰ ਡਿਊਟੀ ਕੀਤੀ ਗਈ | ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ, ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ, ਪਰਮਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਫਾਰਮੇਸੀ ਅਫ਼ਸਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਪਿ੍ਤਪਾਲ ਸਿੰਘ ਲੰਬੀ, ਹਰਮਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਯੂਨੀਅਨ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਦੇਸ਼ ਰਾਜ ਸੀਨੀਅਰ ਫਾਰਮੇਸੀ ਅਫ਼ਸਰ ਆਦਿ ਸਟਾਫ਼ ਮੈਂਬਰਾਂ ਨੇ ਵੀ ਡਾ. ਅੰਮਿ੍ਤਪਾਲ ਕੌਰ ਨੂੰ ਵਧਾਈ ਦਿੱਤੀ |