08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ 'ਚ ਨਵੇਂ ਕਲਾਸ ਰੂਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 23-04-2026
ਪੰਜਗਰਾੲੀਂ ਕਲਾਂ, 22 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ 'ਚ ਸੁਧਾਰ ਕਰਨ ਤੇ ਨੁਹਾਰ ਬਦਲਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਨਵੇਂ ਕਮਰੇ ਤੇ ਕਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ ਵਿਖੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਲੋਂ ਸਕੂਲ 'ਚ ਬਣਾਏ ਗਏ ਨਵੇਂ ਅਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ | ਪਿ੍ੰਸੀਪਲ ਵਿਕਾਸ ਅਰੋੜਾ ਨੇ ਸਕੂਲ ਦੀਆਂ ਵਿਦਿਅਕ ਤੇ ਹੋਰ ਪ੍ਰਾਪਤੀਆਂ ਦਾ ਵਿਸਥਾਰਨ ਨਾਲ ਜ਼ਿਕਰ ਕੀਤਾ | ਮੁੱਖ ਮਹਿਮਾਨ ਅਮੋਲਕ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਭੌਤਿਕ ਸਹੂਲਤਾਂ ਵਿਚ ਸੁਧਾਰ ਹੋਣ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਨ ਦਾ ਮਾਹੌਲ ਪੈਦਾ ਹੋਵੇਗਾ ਤੇ ਇਸ ਨਵੇਂ ਕਲਾਸ ਰੂਮ ਨਾਲ ਵਿਦਿਆਰਥੀਆਂ ਨੂੰ ਕਾਫ਼ੀ ਸੁਵਿਧਾ ਮਿਲੇਗੀ | ਇਸ ਮੌਕੇ ਲੈਕਚਰਾਰ ਆਤਮਾ ਸਿੰਘ, ਪਿ੍ੰਸੀਪਲ ਪੰਨਾ ਲਾਲ, ਪਿ੍ੰਸੀਪਲ ਦੀਪਕ ਸਿੰਘ, ਕਪਿਲ ਗੋਇਲ ਮੁੱਖ ਅਧਿਆਪਕ, ਵਿਨੈ ਗੋਇਲ, ਬਲਦੇਵ ਸਿੰਘ ਸਰਪੰਚ ਜੀਵਨ ਵਾਲਾ, ਸਮੂਹ ਪੰਚਾਇਤ ਮੈਂਬਰ, ਕਰਮਜੀਤ ਸਿੰਘ, ਚੇਅਰਪਰਸਨ ਜਸਵਿੰਦਰ ਕੌਰ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24