ਫ਼ਰੀਦਕੋਟ, 22 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਘੰਟਾ ਘਰ ਚੌਕ, ਘੰਟਾ ਘਰ ਫ਼ਰੀਦਕੋਟ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਚਲਾਈ ਜਾ ਰਹੀ ਹੈ | ਜਿਸ 'ਚ ਆਮ ਲੋਕ ਬੈਠ ਕੇ ਕਿਤਾਬਾਂ, ਅਖ਼ਬਾਰ ਤੇ ਰਸਾਲੇ ਪੜ੍ਹਦੇ ਹਨ | ਲਾਇਬ੍ਰੇਰੀ 'ਚ ਬੜੇ ਹੀ ਸੁਚੱਜੇ ਢੰਗ ਨਾਲ ਕਿਤਾਬਾਂ ਰੱਖੀਆਂ ਗਈਆਂ ਹਨ | ਇਨ੍ਹਾਂ ਕਿਤਾਬਾਂ ਦੀ ਸਾਂਭ ਸੰਭਾਲ ਲਈ ਲਾਇਨਜ਼ ਕਲੱਬ ਵਿਸ਼ਾਲ ਵਲੋਂ ਇਕ ਅਲਮਾਰੀ ਲਾਇਬ੍ਰੇਰੀ ਲਈ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਨੂੰ ਦਿੱਤੀ ਗਈ | ਇਸ ਮੌਕੇ ਦੋਵੇਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਤੇ ਨੁਮਾਇੰਦੇ ਹਾਜ਼ਰ ਸਨ | ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋਂ ਚਲਾਈ ਜਾ ਰਹੀ ਓਪਨ ਲਾਇਬ੍ਰੇਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸੁਰੇਸ਼ ਅਰੋੜਾ ਨੇ ਆਪਣੇ ਸੁਸਾਇਟੀ ਵਲੋਂ ਲਾਇਨਜ਼ ਕਲੱਬ ਵਿਸ਼ਾਲ ਦਾ ਧੰਨਵਾਦ ਕੀਤਾ | ਲਾਇਨਜ਼ ਕਲੱਬ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਅਮਰਦੀਪ ਗਰੋਵਰ ਨੇ ਅਪੀਲ ਕੀਤੀ ਕਿ ਕਿਤਾਬਾਂ ਸਾਡੀਆਂ ਬਹੁਤ ਵਧੀਆ ਦੋਸਤ ਹਨ | ਸਾਨੂੰ ਆਪਣੀ ਸੋਚ ਨੂੰ ਸਹੀ ਰੱਖਣ ਲਈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ | ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਵਲੋਂ ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੂੰ ਸਨਮਾਨਿਤ ਕੀਤਾ | ਜਨਿੰਦਰ ਜੈਨ ਨੇ ਲਾਇਬ੍ਰੇਰੀ ਲਈ ਕੁਝ ਪੁਸਤਕਾਂ ਵੀ ਦਿੱਤੀਆਂ | ਇਸ ਮੌਕੇ ਜਗਜੀਤ ਸਿੰਘ, ਰਾਜੇਸ਼ ਕੁਮਾਰ, ਬਲਦੇਵ ਤੇਰੀਆ, ਹਰਿੰਦਰ ਕੁਮਾਰ ਦੂਆ, ਲੈਕਚਰਾਰ ਹਰਜੀਤ ਸਿੰਘ, ਹੈੱਡ ਮਾਸਟਰ ਜਸਵਿੰਦਰ ਸਿੰਘ ਕੈਂਥ, ਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਬਿੰਦੀ ਅਤੇ ਰੋਹਿਤ ਕਸ਼ਯਪ ਹਾਜ਼ਰ ਸਨ |