08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੜਕ ਨਿਰਮਾਣ 'ਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਧਾਇਕ ਕਾਕਾ ਬਰਾੜ

Ad Position 21
No active advertisement
ਅਜੀਤ ਡੈਸਕ 23-04-2026
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪਿਛਲੇ ਦਿਨਾਂ 'ਚ ਐੱਮ.ਡੀ.ਐੱਫ. ਗ੍ਰਾਂਟ ਰਾਹੀ ਚੱਲ ਰਹੇ ਸੜਕ ਨਿਰਮਾਣ ਕਾਰਜਾਂ ਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਐੱਸ.ਡੀ.ਐੱਮ. ਗੁਰਕਿਰਨ ਸਿੱਧੂ ਤੇ ਈ.ਓ. ਵਰੁਣ ਸਹੋਤਾ ਵਲੋਂ ਜਾਇਜ਼ਾ ਲਿਆ ਗਿਆ | ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਪਿਛਲੇ ਦਿਨਾਂ 'ਚ ਸੂਬਾ ਸਰਕਾਰ ਵਲੋਂ ਐੱਮ.ਡੀ.ਐੱਫ਼. ਗ੍ਰਾਂਟ ਜਰੀਏ ਸ਼ਹਿਰ ਦੀਆਂ ਉਹ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ, ਜੋ ਬਿਲਕੁਲ ਖ਼ਸਤਾ ਹਾਲਤ ਵਿਚ ਸਨ | ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੌਰਾਨ ਪਹਿਲਾ ਬੂੜਾ ਗੁੱਜਰ ਰੋਡ ਦਾ ਕੰਮ ਮੁਕੰਮਲ ਕਰਵਾਇਆ ਗਿਆ, ਹੁਣ ਸਰਕਾਰੀ ਹਸਪਤਾਲ ਵਾਲੀ ਰੋਡ ਤੋਂ ਜਲਾਲਾਬਾਦ ਰੋਡ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਬਿਲਕੁਲ ਵੀ ਢਿੱਲ ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਦੌਰਾਨ ਐੱਸ.ਡੀ.ਐੱਮ. ਗੁਰਕਿਰਨ ਸਿੱਧੂ ਤੇ ਈ.ਓ. ਵਰੁਣ ਸਹੋਤਾ ਨੇ ਵੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਇਕਜੁਟ ਕੇ ਹੋ ਕੇ ਕੰਮ ਕਰਨਗੇ ਤੇ ਸ਼ਹਿਰ ਨੂੰ ਆਉਣ ਵਾਲੇ ਦਿਨਾਂ ਵਿਚ ਸੁੰਦਰ ਤੇ ਸਾਥ-ਸੁਥਰਾ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ, ਜੇ.ਈ. ਨਿਰਭੈ ਸਿੰਘ, ਜੇ.ਈ. ਵਿਜੈ ਸ਼ਰਮਾ, ਅੰਸ਼, ਨਸ਼ਾ ਮੁਕਤੀ ਮੋਰਚਾ ਦੇ ਪ੍ਰਧਾਨ ਜਗਸੀਰ ਸਿੰਘ ਸਰਪੰਚ ਤੇ ਹੋਰ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਵਲੋਂ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਨੂੰ ਲਾਇਬ੍ਰੇਰੀ ਲਈ ਅਲਮਾਰੀ ਦਾਨ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ
Ad Position 24