17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡੀ. ਏ. ਵੀ. ਪਬਲਿਕ ਸਕੂਲ ਦੇ 6 ਹੋਣਹਾਰ ਵਿਦਿਆਰਥੀਆਂ ਨੇ ਜੇ.ਏ.ਈ ਪ੍ਰੀਖਿਆ ਪਹਿਲੇ ਦਰਜੇ 'ਚ ਕੀਤੀ ਪਾਸ

Ad Position 21
No active advertisement
ਅਜੀਤ ਡੈਸਕ 24-04-2026
ਕੋਟਕਪੂਰਾ, 23 ਅਪ੍ਰੈਲ (ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀ ਵਾਸੂ ਜੋਸ਼ੀ ਨੇ 99.6, ਤੋਸ਼ਿਤ 96.3, ਗਰਵ ਮਿੱਤਲ 93.7, ਸ਼ਿਵਮ ਨੰਦਵਾਨੀ 92.7, ਆਸਥਾ ਨੇ 90.6 ਤੇ ਆਨਿਆ ਬਾਂਸਲ ਨੇ 89.9 ਫ਼ੀਸਦੀ ਅੰਕਾਂ ਨਾਲ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਵਾਸੂ ਜੋਸ਼ੀ ਨੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥੀਆਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਰਿਵਾਰ ਦੇ ਸਹਿਯੋਗ ਤੇ ਸਕੂਲ ਦੇ ਮਾਰਗਦਰਸ਼ਨ ਕਾਰਨ ਹੀ ਅਜਿਹਾ ਸੰਭਵ ਹੋਇਆ ਹੈ¢ ਸਕੂਲ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਵਲੋਂ ਵਿਦਿਆਰਥੀਆਂ ਦੇ ਸਕੂਲ ਪੁੱਜਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਸਫ਼ਲਤਾ ਦੀ ਵਧਾਈ ਦਿੰਦਿਆਂ ਕਿਹਾ ਕਿ ਜੇ.ਈ.ਈ ਮੇਨਜ਼ ਦੀ ਪ੍ਰੀਖਿਆ ਇਕ ਏਜੰਸੀ ਦੁਆਰਾ ਪੂਰੇ ਭਾਰਤ 'ਚ ਕਰਵਾਈ ਜਾਂਦੀ ਹੈ¢ ਜਿਸ 'ਚ 11.23 ਲੱਖ ਉਮੀਦਵਾਰ ਸ਼ਾਮਿਲ ਹੋਏ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਕੂਲ ਅਤੇ ਪੂਰਾ ਅਧਿਆਪਕ ਵਰਗ ਮਾਣ ਮਹਿਸੂਸ ਕਰ ਰਿਹਾ ਹੈ¢ ਉਨ੍ਹਾਂ ਸੀਨੀਅਰ ਸੈਕੰਡਰੀ ਬਲਾਕ ਦੇ ਕੋਆਰਡੀਨੇਟਰ ਸੁਮਨਪੁਰੀ, ਕੋਆਰਡੀਨੇਟਰ ਕੁਨਾਲ ਮੌਂਗਾ, ਸ਼ਵੇਤਾ ਗੁਪਤਾ, ਸੁਖਜੀਤ ਕੌਰ ਸਮੇਤ ਸਾਇੰਸ ਵਿਭਾਗ ਦੀ ਟੀਮ ਦੀ ਹੌਂਸਲਾ ਅਫ਼ਜਾਈ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦੇ ਚੇਅਰਮੈਨ ਅਜੈ ਗੋਸੁਵਾਮੀ, ਡਾਇਰੈਕਟਰ ਵੀ.ਕੇ ਚੋਪੜਾ, ਵਾਈਸ ਚੇਅਰਮੈਨ ਰਾਜਕਮਾਰ ਅਗਰਵਾਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਆਰ. ਓ. ਸਮਿਤਾ ਸ਼ਰਮਾ ਦੇ ਵਧਾਈ ਸੰਦੇਸ਼ ਵੀ ਪਹੁੰਚੇ ਹਨ |
Ad Position 22
No active advertisement
ਪਿਛਲੀ ਖ਼ਬਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਸ਼ੱਕੀ ਹਥਿਆਰਾਂ ਸਮੇਤ ਕਾਬੂ ਅਗਲੀ ਖ਼ਬਰ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਸਮੇਂ ਵਿਸ਼ੇਸ਼ ਚੈਕਿੰਗ
Ad Position 24