ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਸਮੇਂ ਵਿਸ਼ੇਸ਼ ਚੈਕਿੰਗ
ਅਜੀਤ ਡੈਸਕ
24-04-2026
ਚੈਕਿੰਗ ਦੌਰਾਨ ਬੱਸ ਅੱਡੇ ਦੇ ਨਜ਼ਦੀਕ ਲੰਮੇ ਸਮੇਂ ਤੋਂ ਲਾਵਾਰਸ ਅਵਸਥਾ 'ਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਵਾਹਨ ਐਪ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫ਼ਾਈ ਕੀਤਾ ਤੇ ਉਨ੍ਹਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੈਰੀਫ਼ਾਈ ਕੀਤਾ ਗਿਆ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ਵਿਚ ਲੋੜੀਂਦਾ ਤਾਂ ਨਹੀਂ ਹੈ | ਨਾਲ ਹੀ ਬੱਸਾਂ 'ਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕੀਤਾ ਗਿਆ | ਪਰਦੀਪ ਸਿੰਘ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਵਲੋਂ ਵੱਖ-ਵੱਖ ਪੁਲਿਸ ਟੀਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ | ਮੁੱਖ ਰੂਟਾਂ, ਕਾਲੋਨੀਆਂ, ਬਾਜ਼ਾਰਾਂ ਜਿੱਥੇ ਆਵਾਜਾਈ ਵਧੇਰੇ ਆਉਣ-ਜਾਣ ਰਹਿੰਦੀ ਹੈ, ਉੱਥੇ ਨਾਕੇ ਲਗਾ ਕੇ ਹਰ ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਗਈ | ਡੀ.ਐੱਸ.ਪੀ. ਪਰਦੀਪ ਸਿੰਘ ਵਲੋਂ ਪੀ.ਸੀ.ਆਰ. ਮੋਟਰਸਾਈਕਲ ਟੀਮਾਂ ਨਾਲ ਲਗਾਤਾਰ ਰਿਹਾਇਸ਼ੀ ਇਲਾਕਿਆਂ ਤੇ ਮੁਹੱਲਿਆਂ ਵਿਚ ਗਸ਼ਤ ਕਰਕੇ ਨਿਗਰਾਨੀ ਕੀਤੀ ਗਈ | ਡੀ.ਐਸ.ਪੀ ਵਲੋਂ ਨਾਈਟ ਡਿਊਟੀ 'ਤੇ ਲੱਗੇ ਸਕਿਉਰਿਟੀ ਗਾਰਡਾਂ ਨਾਲ ਵੀ ਵਿਸਥਾਰ ਨਾਲ ਗੱਲ ਕੀਤੀ |