17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪ੍ਰਵਾਸੀ ਭਾਰਤੀਆਂ ਨੇ 25 ਬੱਚਿਆਂ ਨੂੰ ਵਰਦੀਆਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 24-04-2026
ਫ਼ਰੀਦਕੋਟ, 23 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਮਿਡਲ ਸਕੂਲ ਪੱਕਾ ਦੇ 25 ਵਿਦਿਆਰਥੀਆਂ ਲਈ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਸਹਿਯੋਗ ਨਾਲ ਕਲੱਬ ਦੇ ਮੁੱਖ ਸਲਾਹਕਾਰ ਇੰਜ. ਬਲਤੇਜ ਸਿੰਘ ਤੇਜੀ ਜੌੜਾ, ਪ੍ਰੋਗਰਾਮ ਕੋਆਰਡੀਨੇਟਰ ਨੈਬ ਸਿੰਘ ਪੁਰਬਾ, ਪ੍ਰਵਾਸੀ ਭਾਰਤੀ ਸੁਰਿੰਦਰ ਕੌਰ, ਹਰਪ੍ਰੀਤ ਸਿੰਘ ਕੈਨੇਡਾ, ਦਿਲਪ੍ਰੀਤ ਕੌਰ ਪ੍ਰੀਤੀ, ਕੁਮਾਰੀ ਕਸ਼ਿਸ਼ ਕੈਨੇਡਾ ਸਕੂਲ ਮੁਖੀ ਅਤੇ ਸਟਾਫ਼ ਨੂੰ ਵਰਦੀਆਂ ਸੌਂਪੀਆਂ | ਸਕੂਲ ਸਾਇੰਸ ਅਧਿਆਪਕਾ ਪ੍ਰਵੀਨ ਲਤਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਕਲੱਬ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਬੱਚਿਆਂ ਨੂੰ ਅਜੋਕੇ ਦੌਰ 'ਚ ਕਾਮਯਾਬੀ ਦੇ ਗੁਰ ਮੰਤਰ ਦਿੱਤੇ | ਇੰਜ. ਬਲਤੇਜ ਸਿੰਘ ਤੇਜੀ ਜੌੜਾ ਨੇ ਸਕੂਲ ਦੀਆਂ ਪ੍ਰਾਪਤੀਆਂ 'ਤੇ ਖੁਸ਼ੀ ਜ਼ਾਹਿਰ ਕਰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਕੈਨੇਡਾ ਤੋਂ ਪਹੁੰਚੇ ਦਿਲਪ੍ਰੀਤ ਕੌਰ ਪ੍ਰੀਤੀ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿੰਦਗੀ ਨੂੰ ਹਮੇਸ਼ਾ ਮਿਹਨਤ, ਲਗਨ, ਹਿੰਮਤ ਅੇ ਦਲੇਰੀ ਨਾਲ ਜ਼ਿੰਦਾਬਾਦ ਕੀਤਾ ਜਾਂਦਾ ਹੈ | ਅੱਜ ਕੀਤੀ ਮਿਹਨਤ ਭਵਿੱਖ ਨੂੰ ਰੁਸ਼ਨਾਉਂਦੀ ਹੈ | ਅੰਤ 'ਚ ਸਕੂਲ ਦੇ ਐਸ.ਐਸ. ਅਧਿਆਪਕਾ ਜਸਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਹਿੰਦੀ ਮਾਸਟਰ ਵਿਕਾਸ ਅਰੋੜਾ, ਐਸ. ਐਸ. ਮਾਸਟਰ ਸੁਦੇਸ਼ ਸ਼ਰਮਾ ਅਤੇ ਸਾਇੰਸ ਅਧਿਆਪਕਾ ਅਰੁਣਾ ਰਾਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ 'ਚ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ 2 ਕਾਬੂ- ਮਾਮਲਾ ਦਰਜ
Ad Position 24