16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਓਵਰਆਲ ਟਰਾਫ਼ੀ ਜਿੱਤੀ

Ad Position 21
No active advertisement
ਅਜੀਤ ਡੈਸਕ 24-04-2026
ਫ਼ਰੀਦਕੋਟ, 23 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਸ੍ਰੀ ਰਾਧਾ ਕ੍ਰਿਸ਼ਨ ਧਾਮ ਫ਼ਰੀਦਕੋਟ ਵਿਖੇ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਤਾਈਕਵਾਂਡੋ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿਚ ਜ਼ਿਲ੍ਹੇ ਭਰ ਤੋਂ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਂਦਿਆਂ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ 5 ਸੋਨ ਤਮਗੇ, 4 ਚਾਂਦੀ ਦੇ ਤਮਗੇ, 6 ਕਾਂਸੀ ਤੇ ਤਮਗਿਆਂ ਸਮੇਤ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ | ਸਕੂਲ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਮੰਨਤ ਮੌਰ, ਅਨਮੋਲਪ੍ਰੀਤ ਸਿੰਘ, ਅਰਸ਼ਦੀਪ ਕੌਰ ਨੇ ਸੋਨ ਤਮਗਾ, ਰੋਮਿਲਪ੍ਰੀਤ ਸਿੰਘ, ਕਿਰਨ, ਜਸਲੀਨ ਕੌਰ, ਹਰਸਿਮਰਨਜੋਤ ਨੇ ਚਾਂਦੀ ਦਾ ਤਮਗਾ, ਹਰਮਨਦੀਪ ਕੌਰ, ਸੀਰਤ, ਨਮਨਦੀਪ ਸਿੰਘ, ਹਰਮਨ, ਕਰਨਪ੍ਰੀਤ ਕੌਰ ਅਤੇ ਗੁਰਜਾਪ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ | ਇਨ੍ਹਾਂ ਖਿਡਾਰੀਆਂ ਤੇ ਕੋਚ ਅਸ਼ਵਨੀ ਕੁਮਾਰ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਪਿ੍ਅੰਕਾ ਬਰਾੜ, ਪ੍ਰਬੰਧਕੀ ਕਮੇਟੀ ਤੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਪਮਾ ਤੋਲਾ, ਸ਼ਿਵਮ ਤੋਲਾ, ਮੁੱਖ ਅਧਿਆਪਕ ਕੁਲਦੀਪ ਸਿੰਘ, ਮੁੱਖ ਅਧਿਆਪਕਾ ਡਿੰਪਲ ਤੇ ਸਮੂਹ ਸਟਾਫ਼ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਕਲਾਂ ਨਿਵਾਸੀ ਬਲਵੰਤ ਸਿੰਘ ਗਿੱਲ ਨਮਿਤ ਸ਼ਰਧਾਂਜ਼ਲੀ ਸਮਾਗਮ ਅਗਲੀ ਖ਼ਬਰ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ 'ਚ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24