06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰ 'ਚ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ <br/>

Ad Position 21
No active advertisement
ਅਜੀਤ ਡੈਸਕ 26-04-2026
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰ ਵਿਚ ਵਿਕਾਸ ਕਾਰਜ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਹਨ | ਵੱਖ-ਵੱਖ ਮੁਹੱਲਿਆਂ ਵਿਚ ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਵੇਂ ਲਿਆਂਦੇ ਗਏ ਪ੍ਰੋਜੈਕਟ ਤਹਿਤ ਸੀਵਰੇਜ ਪਾਈਪਾਂ ਪਾ ਕੇ ਪਾਣੀ ਦੇ ਨਿਕਾਸ ਦਾ ਪੁਖ਼ਤਾ ਹੱਲ ਕੱਢਣ ਲਈ ਕੰਮ ਤੇਜ਼ੀ ਨਾਲ ਚੱਲ ਰਹੇ ਹਨ, ਕਿਉਂਕਿ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਜਿਨ੍ਹਾਂ ਮੁਹੱਲਿਆਂ ਵਿਚ ਪਹਿਲਾਂ ਸੀਵਰੇਜ ਦੀ ਸਹੂਲਤ ਨਹੀਂ ਸੀ, ਉਨ੍ਹਾਂ ਮੁਹੱਲਿਆਂ ਵਿਚ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ | ਜਦਕਿ ਸਫ਼ੈਦਿਆਂ ਵਾਲੀ ਬਸਤੀ ਵਿਚ ਕੰਮ ਮੁਕੰਮਲ ਹੋ ਗਿਆ ਹੈ | ਕਿਰਤ ਨਗਰ ਵਿਚ ਇਸ ਸਮੇਂ ਕੰਮ ਚੱਲ ਰਿਹਾ ਹੈ | ਸ਼ਹਿਰ ਦੀ ਹੋਰ ਮੁਹੱਲਿਆਂ ਤੇ ਸੜਕਾਂ 'ਤੇ ਵੀ ਪਾਈਪਾਂ ਪਾਈਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਸ਼ਹਿਰ ਦੀ ਜਲਾਲਾਬਾਦ ਰੋਡ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ ਅਤੇ ਥਾਂ-ਥਾਂ 'ਤੇ ਖੱਡੇ ਹੋਣ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ | ਇਸ ਸਮੱਸਿਆ ਨੂੰ ਵੇਖਦੇ ਹੋਏ ਇਹ ਸੜਕ ਦਾ ਕੰਮ ਵੀ ਕੁਝ ਦਿਨ ਪਹਿਲਾਂ ਸ਼ੁਰੂ ਹੋਇਆ ਸੀ ਤੇ ਅੱਜ ਮੁਕੰਮਲ ਹੁਣ ਕਿਨਾਰੇ ਹੈ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਆਖ਼ਰੀ ਪੜਾਅ ਤੇ ਹੈ | ਲੋਕਾਂ ਨੇ ਪੰਜਾਬ ਸਰਕਾਰ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ | ਸੜਕ ਬਣਨ ਨਾਲ ਇੱਥੇ ਆਵਾਜਾਈ ਸੁਖਾਲੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਚਾਹੁੰਦਾ ਹੈ ਕੀਰਤਨਪਾਲ ਸਿੰਘ <br/> ਅਗਲੀ ਖ਼ਬਰ ਪੁਲਿਸ ਨੇ ਰੇਲਵੇ ਸਟੇਸ਼ਨਾਂ 'ਤੇ ਸਪੈਸ਼ਲ ਚੈਕਿੰਗ ਆਪ੍ਰੇਸ਼ਨ ਚਲਾਇਆ <br/>
Ad Position 24
No active advertisement