08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਿਹਤ ਵਿਭਾਗ ਵਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-04-2026
ਸਾਦਿਕ, 25 ਅਪ੍ਰੈਲ (ਆਰ.ਐਸ.ਧੁੰਨਾ)-ਸਰਕਾਰੀ ਹਾਈ ਸਕੂਲ ਸਾਦਿਕ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਗੁਰਮੀਤ ਸਿੰਘ ਹੈਲਥ ਸੁਪਰਵਾਈਜ਼ਰ ਨੇ ਬੱਚਿਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਲੇਰੀਆ ਦਾ ਮੱਛਰ ਆਪਣੇ ਆਂਡੇ ਸਾਫ਼ ਤੇ ਖੜੇ ਪਾਣੀ ਵਿਚ ਦਿੰਦਾ ਹੈ ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਨੂੰ ਖੜਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਜੇਕਰ ਕਿਤੇ ਪਾਣੀ ਖੜ੍ਹਾ ਵੀ ਹੈ ਤਾਂ ਉਸ ਵਿਚ ਤੇਲ ਪਾ ਦੇਣਾ ਚਾਹੀਦਾ ਹੈ | ਇਸ ਤੋਂ ਇਲਾਵਾ ਕੂਲਰ ਅਤੇ ਫਰਿਜ਼ ਦੀ ਟਰੇਅ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ, ਕਬਾੜ ਦੇ ਸਾਮਾਨ ਵਿਚ ਜੇਕਰ ਪਾਣੀ ਹੈ ਤਾਂ ਉਸ ਨੂੰ ਵੀ ਖਾਲੀ ਕਰ ਦੇਣਾ ਚਾਹੀਦਾ ਹੈ, ਮੱਛਰ ਦੇ ਕੱਟਣ ਤੋਂ ਬਚਾਅ ਲਈ ਰਾਤ ਨੂੰ ਮੱਛਰਦਾਨੀ ਲਾ ਕੇ ਸੌਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਸਰਕਾਰੀ ਹਸਪਤਾਲ ਵਿਚ ਆਪਣਾ ਮਲੇਰੀਆ ਜ਼ਰੂਰ ਟੈਸਟ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਰਮਨਦੀਪ ਕੌਰ, ਅਨੁਰਾਧਾ, ਸੁਰਜੀਤ ਸਿੰਘ, ਸਕੂਲ ਮੁਖੀ ਰੁਬੀਨਾ, ਨਵਦੀਪ ਕੌਰ, ਰੀਤੂ, ਸੁਖਦਿਆਲ ਸਿੰਘ, ਅਨਰੀਤ ਕੌਰ, ਡਿੰਪਲ ਸ਼ਰਮਾ, ਜਸਪ੍ਰੀਤ ਸਿੰਘ, ਅਮਨਦੀਪ, ਚਰਨਜੀਤ ਕੌਰ, ਗੀਤਾ ਰਾਣੀ, ਮਨਸ਼ਰਪ੍ਰੀਤ ਕੌਰ, ਚਿੰਤਨ ਚੁੱਗ, ਜਤਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਜ ਲਈ ਆਉਣ ਵਾਲੇ ਵਹੀਕਲਾਂ ਵਾਲਿਆਂ ਨੂੰ 'ਠਿੱਠ' ਨਾ ਕੀਤਾ ਜਾਵੇ-ਬਰਾੜ <br/> ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਤੇ ਬਜ਼ੁਰਗਾਂ ਦੀਆਂ ਦੌੜਾਂ 2 ਅਤੇ 3 ਮਈ ਨੂੰ <br/>
Ad Position 24