18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ੍ਰੀ ਕਿ੍ਸ਼ਨਾ ਸੇਵਾਦਲ ਨੇ 26ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 28-04-2026
ਮਲੋਟ, 27 ਅਪ੍ਰੈਲ (ਪਾਟਿਲ)-ਸਥਾਨਕ ਸ਼ਹਿਰ ਵਿਚ ਸ੍ਰੀ ਕਿ੍ਸ਼ਨਾ ਸੇਵਾਦਲ ਵਲੋਂ ਸੇਵਾਦਲ ਦੇ 26ਵੇਂ ਸਥਾਪਨਾ ਦਿਵਸ ਦੇ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਸ੍ਰੀ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਵਿਖੇ ਕਰਵਾਇਆ ਗਿਆ | ਇਸ ਦੌਰਾਨ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਦੇ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਾਦਾਰ ਸੰਦੀਪ ਜੂਰੀ ਪਾਰਿਕ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਸਮਾਜ ਸੇਵੀ ਸੰਦੀਪ ਮਲੂਜਾ ਨੇ ਸ਼ਿਰਕਤ ਕੀਤੀ ਤੇ ਵਿਸ਼ੇਸ਼ ਤੌਰ 'ਤੇ ਪ੍ਰਵੀਨ ਗੋਇਲ (ਪੋਨੀ) ਪਹੁੰਚੇ | ਪ੍ਰੋਗਰਾਮ 'ਚ ਐਡਵਰਡ ਗੰਜ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਸਾਰਿਕਾ ਗਰਗ, ਸਮਾਜ ਸੇਵੀ ਜੋਨੀ ਗਰਗ, ਸਮਾਜ ਸੇਵੀ ਵਿੱਕੀ ਗੋਇਲ, ਸਮਾਜ ਸੇਵੀ ਸ਼ੀਤਲ ਗੋਇਲ ਦਾ ਵਿਸ਼ੇਸ਼ ਸਹਿਯੋਗ ਰਿਹਾ | ਸੇਵਾ ਦਲ ਦੇ ਮੈਂਬਰਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦੇ ਹੋਏ ਸੁਰਿੰਦਰ ਮਦਾਨ, ਜਗਨਨਾਥ ਸ਼ਰਮਾ, ਜੋਨੀ ਜੁਨੇਜਾ ਨੇ ਸ੍ਰੀ ਕਿ੍ਸ਼ਨਾ ਸੇਵਾ ਦਲ ਵਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵੀ ਕੰਮਾਂ ਬਾਰੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਸਮਾਜ ਸੇਵੀ ਤੇ ਸ਼ਹਿਰ ਦੇ ਬਜ਼ੁਰਗ ਕਮਲ ਸ਼ਰਮਾ ਮਿਸਤਰੀ ਨੂੰ ਲਾਈਫ਼ ਟਾਈਮ ਕੀ ਸੀਗਾ ਅਚੀਵਮੈਂਟ ਐਵਾਰਡ ਦੇ ਕੇ ਵੀ ਸਨਮਾਨਿਤ ਕੀਤਾ ਗਿਆ | ਸੇਵਾ ਦਲ ਦੇ ਪ੍ਰਧਾਨ ਰਾਮ ਗੋਂਦਾਰਾ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ | ਇਸ ਸਮੇਂ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਦੇ ਨਾਲ ਲਗਾਏ ਕੈਂਪ ਦੌਰਾਨ ਕਰੀਬ 35 ਖ਼ੂਨਦਾਨੀਆਂ ਖ਼ੂਨਦਾਨ ਕੀਤਾ | ਸਮਾਗਮ ਦੌਰਾਨ ਆਏ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਸਹਿਯੋਗੀ ਲੋਕਾਂ ਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਸ਼ਾਮ ਲਾਲ ਸੈਕਟਰੀ, ਵਰਿੰਦਰ ਤਨੇਜਾ ਵਾਈਸ ਪ੍ਰਧਾਨ, ਪੰਕਜ ਕੁਮਾਰ, ਸੰਜੇ ਗੋਇਲ ਵਾਈਸ ਪ੍ਰਧਾਨ, ਸੋਮ ਕਾਲੜਾ, ਮੁਕੇਸ਼ ਜੱਗਾ, ਰਾਜੀਵ ਬਾਵਾ, ਰਾਹੁਲ ਗਗਨੇਜਾ, ਰਿੰਕੂ ਮੱਕੜ, ਜੱਜ ਭਾਈ ਰਾਖੀ ਵਾਲਾ, ਪਾਲੀ ਮੱਕੜ, ਪ੍ਰਵੀਨ ਮਦਾਨ, ਸਤੀਸ਼ ਗੋਇਲ, ਰਾਜ ਕੱਕੜ, ਦੀਪਕ ਮਹਿਰਾ, ਚਿੰਟੂ ਬੱਠਲਾ, ਯਸ਼ੂ ਗੁਪਤਾ, ਗੁਲਸ਼ਨ ਅਰੋੜਾ, ਹਰੀਸ਼ ਬੱਠਲਾ, ਪਿੰਕੀ ਸੱਚਦੇਵਾ, ਸੋਨੂ ਸੇਠੀ, ਡਾਕਟਰ ਅਸ਼ੋਕ, ਓਮ ਪ੍ਰਕਾਸ਼ ਜੁਨੇਜਾ, ਸੰਦੀਪ ਜੁਨੇਜਾ, ਟਿੰਨਾ ਕਾਲੜਾ, ਦਰਸ਼ਨ ਲਾਲ ਗੇਰਾ, ਮਨੋਜ ਕਮਰਾ, ਰਿੰਕੂ ਜਿੰਦਲ, ਅਨਿਲ ਬੱਠਲਾ, ਸਤਪਾਲ ਇੰਸਾਂ, ਰਾਜ ਕੁਮਾਰ, ਨਰੇਸ਼ ਸੇਠੀ, ਪੰਕਜ ਠਾਕੁਰ, ਪ੍ਰਧਾਨ ਲੱਖਾ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਕਮਲ ਬਾਘਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਪੀਕਰ ਸੰਧਵਾਂ ਵਲੋਂ ਵਿਸ਼ੇਸ਼ ਦੌਰਾ ਅਗਲੀ ਖ਼ਬਰ ਜ਼ਿਲ੍ਹਾ ਕੋਆਪ੍ਰੇਟਿਵ ਰਿਟਾਇਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ
Ad Position 24