ਬਾਜਾਖਾਨਾ, 27 ਅਪ੍ਰੈਲ (ਜਗਦੀਪ ਸਿੰਘ ਗਿੱਲ)-ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ 'ਚ ਵਿਸ਼ਵ ਮਲੇਰੀਆ ਦਿਵਸ ਮੌਕੇ ਮਲੇਰੀਆ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ¢ ਆਈ.ਈ.ਸੀ. ਗਤੀਵਿਧੀਆਂ ਦੇ ਨੋਡਲ ਅਫ਼ਸਰ ਬੀ.ਈ.ਈ. ਫਲੈਗ ਚਾਵਲਾ ਤੇ ਸਿਹਤ ਸੁਪਰਵਾਈਜ਼ਰ ਸੁਖਰਾਜ ਸਿੰਘ, ਜਗਦੇਵ ਸਿੰਘ ਵਲੋਂ ਮੱਛਰਾਂ ਤੇ ਮੱਖੀਆਂ ਆਦਿ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਲੇਰੀਆਂ ਇਕ ਗੰਭੀਰ ਵਾਇਰਲ ਬੁਖਾਰ ਹੈ, ਜੋ ਕਿ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਮਲੇਰੀਆ ਤੇ ਡੇਂਗੂ ਰੋਗ ਦੇ ਲੱਛਣਾਂ, ਬਚਾਅ ਦੇ ਢੰਗਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਇਸ ਮੌਕੇ ਸਿਹਤ ਸੁਪਰਵਾਈਜ਼ਰ ਕੰਵਲਜੀਤ ਕÏਰ, ਸੀ.ਐਚ.ਓ. ਬੀਬਾ ਬਲਜੀਤ, ਸਿਹਤ ਵਰਕਰ ਅਮਰਜੀਤ ਕÏਰ, ਮੋਨੀਕਾ ਆਦਿ ਹਾਜ਼ਰ ਸਨ |