ਫ਼ਰੀਦਕੋਟ, 27 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮਾਊਾਟ ਲਰਨਿੰਗ ਜੂਨੀਅਰ ਸਕੂਲ ਦੇ ਬੱਚਿਆਂ ਨੇ ਅੰਤਰਰਾਸ਼ਟਰੀ ਪ੍ਰਤਿਭਾ ਖੋਜ ਉਲੰਪੀਆਡ ਵਿਚ ਆਪਣੀ ਜਗ੍ਹਾ ਬਣਾ ਲਈ ਹੈ | ਜਿਸ ਵਿਚ ਪਹਿਲਾ ਸਥਾਨ ਸ਼ਨਾਇਆ (ਪਹਿਲੀ ਜਮਾਤ), ਦਿਵਯਾਂਸ਼ੂ (ਦੂਜੀ ਜਮਾਤ), ਮਾਇਰਾ ਭਗਤ (ਤੀਜੀ ਜਮਾਤ), ਦੂਜਾ ਸਥਾਨ ਮਨਰੀਤ ਕੌਰ (ਪਹਿਲੀ ਜਮਾਤ) ਨੇ ਪ੍ਰਾਪਤ ਕੀਤਾ | ਤਰਨਜੋਤ ਸਿੰਘ (ਕਲਾਸ ਦੂਜੀ), ਆਦਿਤਿਆ ਨਾਰੰਗ (ਕਲਾਸ ਤੀਜੀ), ਤੀਜਾ ਸਥਾਨ ਗੁਰਸਿਫਤ ਕੌਰ (ਕਲਾਸ ਪਹਿਲੀ), ਮੇਹਰ ਸ਼ਰਮਾ (ਕਲਾਸ ਦੂਜੀ), ਸੁਖਰਹਿਮਤਦੀਪ ਕੌਰ ਗੁਲਾਟੀ (ਕਲਾਸ ਤੀਜੀ) ਅਤੇ ਤੀਜੀ ਜਮਾਤ ਦੀ ਮਾਇਰਾ ਸੰਧੂ, ਅਯਾਨ ਬਾਂਸਲ ਨੂੰ ਵਿਸ਼ੇਸ਼ ਪ੍ਰਾਪਤੀ ਪੁਰਸਕਾਰ ਦਿੱਤਾ ਗਿਆ | ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਓਲੰਪੀਆਡ ਵਿਚ ਚਾਂਦੀ, ਕਾਂਸੀ ਅਤੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ | ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਪ੍ਰਸ਼ੰਸਾਯੋਗ ਭਾਸ਼ਾਈ ਹੁਨਰ ਤੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਸੀਮਾ ਗੁਲਾਟੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ ਤੇ ਅਧਿਆਪਕਾਂ ਦੇ ਯਤਨਾਂ ਅਤੇ ਮਾਪਿਆਂ ਦੇ ਨਿਰੰਤਰ ਸਮਰਥਨ ਦੀ ਪ੍ਰਸ਼ੰਸਾ ਕੀਤੀ |