18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬੀ.ਕੇ.ਯੂ. ਏਕਤਾ ਸਿੱਧੂਪੁਰ ਦੇ ਆਗੂਆਂ ਦਾ ਬਾਜਾਖਾਨਾ ਪਹੰੁਚਣ 'ਤੇ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 28-04-2026
ਬਾਜਾਖਾਨਾ, 27 ਅਪ੍ਰੈਲ (ਜਗਦੀਪ ਸਿੰਘ ਗਿੱਲ)-ਧਰਮ ਯੁੱਧ ਸਮਾਣਾ ਮੋਰਚੇ ਦੀ ਵੱਡੀ ਜਿੱਤ ਤੇ ਬੀਕੇਯੂ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਆਗੂਆਂ ਵਲੋਂ ਆਪਣੇ ਜ਼ਿਲ੍ਹੇ ਦੇ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਇਸ ਮੋਰਚੇ 'ਚ ਵੱਡੀ ਹਾਜ਼ਰੀ ਦਰਜ ਕਰਵਾਈ | ਮੋਰਚੇ ਦੇ ਆਗੂਆਂ ਦਾ ਬਾਜਾਖਾਨਾ ਪਹੰੁਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬਜ਼ੁਰਗ ਕਿਸਾਨ ਆਗੂ ਵੀਰ ਸਿੰਘ ਬਾਜਾਖਾਨਾ, ਗੁਰਾਂਦਿੱਤਾ ਸਿੰਘ ਬਾਜਾਖਾਨਾ, ਮਹਿਮਾ ਸਿੰਘ ਬਾਜਾਖਾਨਾ, ਨੌਜਵਾਨ ਮਨਦੀਪ ਸਿੰਘ ਢਾਬ ਗੁਰੂ ਕੀ ਆਦਿ ਜਿਨ੍ਹਾਂ ਵਲੋਂ ਮੋਰਚੇ ਵਿਚ ਪੱਕੀ ਹਾਜ਼ਰੀ ਦਿੱਤੀ ਗਈ | ਇਸ ਮੌਕੇ ਨਾਇਬ ਸਿੰਘ ਢਿਲਵਾਂ, ਨਿਰਮਲ ਸਿੰਘ ਢਿਲਵਾਂ, ਵਿਪਨ ਸੇਖੋਂ, ਰਾਜਵੀਰ ਸਿੰਘ ਪੱਖੀ ਕਲਾਂ, ਜੁਝਾਰ ਸਿੰਘ ਭੱਟੀਵਾਲ, ਮਨਦੀਪ ਪੰਜਾਵਾਂ, ਸੁਖਦੇਵ ਸਿੰਘ ਬਾਜਾਖਾਨਾ, ਛਿੰਦਾ ਕਾਬਲ ਵਾਲਾ, ਇੰਦਰਜੀਤ ਸਿੰਘ ਘਣੀਆਂ, ਇਕਬਾਲ ਸਿੰਘ ਢਿੱਲੋਂ, ਜੀਤ ਸਿੰਘ ਢਿੱਲੋਂ, ਮਨਜੀਤ ਸਿੰਘ ਕੂਕਾ ਬਰਾੜ, ਹਰਿੰਦਰ ਸਿੰਘ ਢਿੱਲੋਂ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਬਲਦੇਵ ਸਿੰਘ ਜਵੰਦਾ, ਭੋਲਾ ਸਿੰਘ ਸੋਢੀ, ਜਗਸੀਰ ਸਿੰਘ ਸੀਰਾ ਢਿੱਲੋਂ ਪ੍ਰਧਾਨ ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਸਰਕਲ ਬਾਜਾਖਾਨਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਜਸਵਿੰਦਰ ਸਿੰਘ ਰਸੀਲਾ ਪ੍ਰਧਾਨ ਲੋਕਲ ਗੁਰਦੁਆਰਾ ਰਾਮਸਰ ਸਾਹਿਬ ਬਾਜਾਖਾਨਾ, ਨਿਰਮਲ ਸਿੰਘ ਗੋਗੀ ਪ੍ਰਧਾਨ, ਦਾਰਾ ਸੂੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੁੱਕੜ ਨਾਟਕਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਯੂਥ ਪਾਰਲੀਮੈਂਟ 'ਚ ਹਿੱਸਾ ਲਿਆ
Ad Position 24