08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰੀ ਸਕੂਲ ਪੰਨੀਵਾਲਾ ਫੱਤਾ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-04-2026
ਮਲੋਟ, 28 ਅਪ੍ਰੈਲ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਉਂਦਿਆਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰਭਾਵਸ਼ਾਲੀ ਨਾਟਕ ਖੇਡਿਆ ਗਿਆ | ਨਾਟਕ 'ਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਦਿਖਾਏ | ਇਸ ਨਾਟਕ ਨੂੰ ਵੇਖਣ ਲਈ ਵਿਦਿਆਰਥੀ, ਮਾਪੇ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਹੋਏ | ਇਹ ਨਾਟਕ ਸਾਇੰਸ ਅਧਿਆਪਕਾ ਰਮਨਜੀਤ ਕੌਰ, ਮਨਦੀਪ ਕੌਰ ਸਕੂਲ ਇੰਚਾਰਜ, ਪਿ੍ੰਸੀਪਲ ਰਾਜੇਸ਼ ਫੁਟੇਲਾ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਰਮਨਜੀਤ ਕੌਰ ਤੇ ਮਨਦੀਪ ਕੌਰ ਸਾਇੰਸ ਅਧਿਆਪਕਾ ਨੇ ਦੱਸਿਆ ਕਿ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਤੇ ਉਚਾ-ਸੁੱਚਾ ਜੀਵਨ ਜਾਂਚ ਸਿਖਾਉਣ ਲਈ ਵਿਦਿਆਰਥੀਆਂ ਨੂੰ ਇਹ ਨਾਟਕ ਤਿਆਰ ਕਰਵਾਇਆ ਗਿਆ ਹੈ | ਨਾਟਕ ਦੀ ਸਮਾਪਤੀ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਪਿ੍ੰਸੀਪਲ ਰਜੇਸ਼ ਫੁਟੇਲਾ ਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੇਅੰਤ ਕੌਰ, ਨਵ ਪਿੰਦਰਪਾਲ ਸਿੰਘ, ਰਮੇਸ਼ਰ ਕੁਮਾਰ, ਦੇਵੀ ਲਾਲ, ਬਲਦੇਵ ਸਿੰਘ ਸਾਹੀਵਾਲ, ਖਰੈਤੀ ਲਾਲ, ਕਿਕਰ ਸਿੰਘ ਖੋਖਰ, ਰਾਜਵੰਤ ਕੌਰ, ਸ਼ਾਈਨਾ ਢੀਂਗੜਾ, ਕੁਲਦੀਪ ਸਿੰਘ ਜੋਸਨ, ਸੰਦੀਪ ਸਿੰਘ ਮਾਨ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸ਼ੀਤਲ ਰਾਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਵਿਖੇ ਸਾਇੰਸ ਤੇ ਗਣਿਤ ਵਿਸ਼ੇ ਸੰਬੰਧੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਸੀ. ਐੱਚ. ਸੀ. ਆਲਮਵਾਲਾ ਵਿਖੇ ਆਸ਼ਾ ਦਿਵਸ ਮਨਾਇਆ
Ad Position 24