ਫ਼ਰੀਦਕੋਟ, 28 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਮਾਤਾ ਰਾਣੀ ਦੇ ਜਾਗਰਣ ਦਾ ਵਿਸ਼ਾਲ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਸਮਾਗਮ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਤੇ ਸਟਾਫ਼ ਦੇ ਸਾਂਝੇ ਯਤਨਾ ਨਾਲ ਕਰਵਾਇਆ ਗਿਆ, ਜਿਸ 'ਚ ਇਲਾਕੇ ਦੇ ਪਤਵੰਤੇ ਵਿਅਕਤੀਆਂ, ਮਾਪਿਆਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਆਪਣੀ ਧਾਰਮਿਕ ਆਸਥਾ ਦਾ ਇਜ਼ਹਾਰ ਕੀਤਾ | ਜਾਗਰਣ ਦੀ ਸ਼ੁਰੂਆਤ ਸ਼ਾਮ ਕਰੀਬ 8 ਵਜੇ ਮਾਤਾ ਦੀ ਪਵਿੱਤਰ ਜੋਤ ਜਗਾ ਕੇ ਵਿਸ਼ੇਸ਼ ਪੂਜਾ ਅਰਚਨਾ ਕਰਕੇ ਕੀਤੀ ਗਈ | ਇਸ ਤੋਂ ਬਾਅਦ ਦਿੱਲੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਰਵੀ ਨਾਗਪਾਲ ਦੀ ਪ੍ਰਸਿੱਧ ਭਜਨ ਮੰਡਲੀ ਵਲੋਂ ਰਾਤ ਭਰ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ | ਸਕੂਲ ਵਲੋਂ ਸਮਾਗਮ ਲਈ ਵਿਸ਼ੇਸ਼ ਤੌਰ 'ਤੇ ਸੁੰਦਰ ਸਜਾਵਟ ਕੀਤੀ ਗਈ ਸੀ | ਅੰਮਿ੍ਤਮਈ ਲੰਗਰ, ਪੀਣ ਵਾਲਾ ਪਾਣੀ, ਸੰਗਤ ਦੇ ਬੈਠਣ ਲਈ ਖੂਬਸੂਰਤ ਪੰਡਾਲ ਤੇ ਸਾਫ਼-ਸਫ਼ਾਈ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਸਵੇਰੇ 5 ਵਜੇ ਆਰਤੀ ਨਾਲ ਸਮਾਗਮ ਦਾ ਸਮਾਪਤੀ ਹੋਈ | ਜਿਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ | ਸਕੂਲ ਪਿ੍ੰਸੀਪਲ ਪਿ੍ਯੰਕਾ ਬਰਾੜ, ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੂਪਮਾ ਤੋਲਾ, ਅਨੁਜ ਤੋਲਾ, ਅਮਿਤ ਤੋਲਾ ਤੇ ਸ਼ਿਵਮ ਤੋਲਾ ਨੇ ਉਨ੍ਹਾਂ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਦਾ ਜਾਗਰਣ ਵਿਚ ਹਾਜ਼ਰੀਆਂ ਭਰਨ 'ਤੇ ਧੰਨਵਾਦ ਕੀਤਾ |