ਸਾਦਿਕ, 28 ਅਪ੍ਰੈਲ (ਆਰ. ਐਸ. ਧੁੰਨਾ)- ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀਂ ਕਾਰਨ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ, ੳੱੁਥੇ ਸਕੂਲ ਜਾਂਦੇ ਨੰਨ੍ਹੇ ਮੰੁਨ੍ਹੇ ਬੱਚਿਆਂ ਦਾ ਵੀ ਮਾੜਾ ਹਾਲ ਹੋ ਜਾਂਦਾ ਹੈ ਨੂੰ ਧਿਆਨ 'ਚ ਰੱਖਦਿਆਂ ਬੱਚਿਆਂ ਨੂੰ ਗਰਮੀਂ ਤੋਂ ਰਾਹਤ ਦਿਵਾਉਣ ਲਈ ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟੀ ਸਾਦਿਕ ਦੇ ਮੈਂਬਰਾਂ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਪਿ੍ਤਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ, ਫੁਲਵਿੰਦਰ ਸਿੰਘ ਮੱਕੜ, ਦਵਿੰਦਰ ਸਿੰਘ ਪਰਜਾਪਤ ਆਦਿ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਤਾਂ ਦੀ ਪੈ ਰਹੀ ਗਰਮੀ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ | ਮੈਂਬਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਛੋਟੇ ਬੱਚਿਆਂ ਦਾ ਗਰਮੀਂ ਕਾਰਨ ਬਹੁਤ ਬੁਰਾ ਹਾਲ ਹੁੰਦਾ ਹੈ ਜਿਸ ਕਰਕੇ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੋਟੇ ਬੱਚਿਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ |