ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਬੈਗ ਰਹਿਤ ਦਿਵਸ ਮਨਾਇਆ ਗਿਆ
ਅਜੀਤ ਡੈਸਕ
29-04-2026
ਭੋਜਨ ਦੇ ਸਮੇਂ ਦੌਰਾਨ ਬੱਚਿਆਂ ਨੇ ਆਪਣਾ ਖਾਣਾ ਇਕ ਦੂਸਰੇ ਨਾਲ ਸਾਂਝਾ ਕੀਤਾ ਅਤੇ ਸਿਹਤਮੰਦ ਭੋਜਨ ਵਿਚ ਹਰੀਆਂ ਸਬਜ਼ੀਆਂ, ਫ਼ਲ ਆਦਿ ਦਾ ਆਨੰਦ ਲਿਆ | ਦਿਨ ਦੇ ਅੰਤ ਵਿਚ ਐਰੋਬਿਕਸ ਕਰਕੇ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਿਲ ਕੀਤੀ | ਸੰਸਥਾ ਦੇ ਵਾਈਸ ਪਿ੍ੰਸੀਪਲ ਪੂਨਮ ਗੋਇਲ ਅਤੇ ਕੋਆਰਡੀਨੇਟਰ ਸਰਬਜੀਤ ਕੌਰ ਨੇ ਬੱਚਿਆਂ ਨੂੰ ਜੀਵਨ ਵਿਚ ਚੰਗੇ ਇਨਸਾਨ, ਦੂਜਿਆਂ ਲਈ ਮਦਦ ਕਰਨ ਵਾਲੇ ਅਤੇ ਹਮੇਸ਼ਾ ਸਹੀ ਰਸਤੇ ਚੱਲਣ ਲਈ ਪ੍ਰੇਰਣਾ ਦਿੱਤੀ | ਇਹ ਦਿਨ ਬੱਚਿਆਂ ਲਈ ਖੁਸ਼ੀ ਭਰਿਆ ਅਤੇ ਸਿੱਖਣਯੋਗ ਰਿਹਾ |