ਸਾਦਿਕ, 28 ਅਪ੍ਰੈਲ (ਆਰ. ਐਸ. ਧੁੰਨਾ)-ਇਲਾਕੇ ਦੀ ਸੁੱਖ ਸਾਂਤੀ ਤੇ ਚੜ੍ਹਦੀ ਕਲਾ ਲਈ ਜੈ ਸੀਆ ਰਾਮ ਸੰਘ ਸਾਦਿਕ ਵਲੋਂ ਸਥਾਨਕ ਮੁੱਖ ਚੌਂਕ ਵਿਚ ਸ੍ਰੀ ਹਨੂੰਮਾਨ ਜੀ ਦੀ ਚੌਂਕੀ ਕਰਵਾਈ ਗਈ | ਇਸ ਮੌਕੇ ਬਾਲਾ ਜੀ ਦੇ ਭਗਤਾਂ ਵਲੋਂ ਪੂਜਾ ਕੀਤੀ ਗਈ ਤੇ ਜੋਤ ਜਗਾਉਣ ਉਪਰੰਤ ਚੌਂਕੀ ਦਾ ਅਗਾਜ਼ ਹੋਇਆ | ਸਮਾਗਮ 'ਚ ਵਿਧਾਇਕ ਗੁਰਦਿੱਤ ਸਿੰਘ ਸੇੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਚੇਅਰਮੈਨ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀਆ ਜਨਤਾ ਪਾਰਟੀ ਫ਼ਰੀਦਕੋਟ ਤੇ ਜਥੇਦਾਰ ਚੰਦ ਸਿੰਘ ਡੋਡ ਸੂਬਾ ਪ੍ਰਧਾਨ ਉਪਰਾਲਾ ਫ਼ਾਊਾਡੇਸ਼ਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨਾਲ ਮੁੱਖ ਪ੍ਰਬੰਧਕ ਨਵੀਨ ਅਰੋੜਾ, ਪਰਮਜੀਤ ਸੋਨੀ, ਅਨੂਪ ਗੱਖੜ ਆਦਿ ਵੀ ਤਸ਼ਰੀਫ ਫਰਮਾਂ ਸਨ | ਸਮਾਗਮ ਦਾ ਅਗਾਜ ਜੀਤੂ ਸੋਨੀ ਫ਼ਰੀਦਕੋਟ ਵਾਲਿਆਂ ਦੁਆਰਾ ਬਾਲਾ ਜੀ ਦੇ ਗਾਏ ਭਜਨਾਂ ਨਾਲ ਹੋਇਆ | ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸੰਘ ਦੀ ਮੰਗ 'ਤੇ ਐਲਾਨ ਕੀਤਾ ਕਿ ਨਿਗਰਾਨੀ ਕੈਮਰੇ ਜਲਦੀ ਲਗਾ ਦਿੱਤੇ ਜਾਣਗੇ ਤੇ ਜੇਕਰ ਕੋਈ ਹੋਰ ਵੀ ਮੰਗ ਹੋਈ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ ਅਤੇ ਸਾਦਿਕ ਦੇ ਅਧੂਰੇ ਪਏ ਕਾਰਜਾਂ ਨੂੰ ਵੀ ਜਲਦ ਨੇਪਰੇ ਚਾੜ੍ਹ ਦਿੱਤਾ ਜਾਵੇਗਾ | ਇਸ ਮੌਕੇ ਸੰਘ ਵਲੋਂ ਆਏ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਰਿਸ਼ੀਦੇਸ ਰਾਜ ਸ਼ਰਮਾ ਨੇ ਕੀਤਾ | ਇਸ ਮੌਕੇ ਕਰਮ ਚੰਦ ਪੱਪੀ, ਕਮਲ ਸੋਨੀ, ਪਰਦੀਪ ਗੱਖੜ, ਵਿੱਕੀ ਬਾਂਸਲ, ਰਾਜਨ ਮੌਂਗਾਂ, ਗੁਰਪ੍ਰੀਤ ਵਰਮਾ, ਕਿ੍ਸ਼ਨ ਸਿੰਘ ਆਦਿ ਮੈਂਬਰਾਂ ਤੋਂ ਇਲਾਵਾ ਬਲਜਿੰਦਰ ਸਿੰਘ ਧਾਲੀਵਾਲ ਅਤੇ ਦੀਪਕ ਕੁਮਾਰ ਸੋਨੂੰ ਦੋਵੇਂ ਸਾਬਕਾ ਚੇਅਰਮੈਨ, ਗੁਰਸੇਵਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਪ ਫ਼ਰੀਦਕੋਟ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਜੈ ਦੀਪ ਸਿੰਘ ਬਰਾੜ ਘੁੱਦੂਵਾਲਾ, ਸਰਪੰਚ ਦੀਸ਼ਾ ਸਿੰਘ ਆਦਿ ਹਾਜ਼ਰ ਸਨ |