08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗਊ ਪ੍ਰੇਮੀਆਂ ਨੇ ਐਸ. ਡੀ. ਐਮ. ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 29-04-2026
ਜੈਤੋ, 28 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਗਊ ਸਨਮਾਨ ਆਵਾਹਨ ਅਭਿਆਨ ਤਹਿਤ ਦੇਸ਼ ਭਰ ਚੱਲ ਰਹੇ ਗਊ ਰੱਖਿਆ ਬਣਾਉਣ ਲਈ ਰੈਲੀ ਕੀਤੀ ਗਈ | ਉਪਰੰਤ ਐਸ.ਡੀ. ਐਮ. ਜੈਤੋ ਬਿਕਰਮਜੀਤ ਬਾਂਸਲ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਸਬੰਧੀ ਪੰਚਾਇਤੀ ਗਊਸ਼ਾਲਾ ਵਿਖੇ ਵੱਡੀ ਗਿਣਤੀ 'ਚ ਗਊ ਪ੍ਰੇਮੀ, ਸੰਤ ਸਮਾਜ ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਇਕੱਠੇ ਹੋਏ | ਜਿਥੇ ਇਸ ਮੁਹਿੰਮ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਕੱਠੇ ਹੋਏ ਗਊ ਪ੍ਰੇਮੀਆਂ ਨੇ ਸ਼ਹਿਰ 'ਚ ਪੈਦਲ ਯਾਤਰਾ ਕੱਢੀ ਜੋ ਜੈਤੋ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਤਹਿਸੀਲ ਕੰਪਲੈਕਸ ਵਿਖੇ ਤੱਕ ਪਹੁੰਚੀ ਤੇ ਗਊ ਭਗਤਾਂ ਵਲੋਂ ਮਹੰਤ ਬਾਬਾ ਕਮਲ ਦਾਸ ਜੀ ਡੇਰਾ ਬਾਬਾ ਮੋਹਨਦਾਸ, ਸੰਤ ਬਾਬਾ ਰਿਸ਼ੀ ਰਾਮ ਜੀ ਜਲਾਲ ਵਾਲੇ, ਸੰਤ ਬਾਬਾ ਸੱਤ ਮੁਨੀ ਜੀ ਭਗਤੂਆਣਾ ਵਾਲੇ ਅਤੇ ਬਾਬਾ ਰਾਜੂ ਦਾਸ ਜੀ ਅਗਵਾਈ ਵਿਚ ਐਸ.ਡੀ.ਐਮ. ਜੈਤੋ ਬਿਕਰਮਜੀਤ ਬਾਂਸਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ ਮੰਗ ਪੱਤਰ ਦਿੱਤਾ ਗਿਆ | ਐਸ.ਡੀ.ਐਮ. ਨੇ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਸਮੇਂ ਸਿਰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ | ਮਹੰਤ ਬਾਬਾ ਕਮਲਦਾਸ ਜੀ ਡੇਰਾ ਬਾਬਾ ਮੋਹਨਦਾਸ, ਸੰਤ ਬਾਬਾ ਰਿਸ਼ੀ ਰਾਮ ਜੀ ਜਲਾਲ ਵਾਲੇ ਨੇ ਦੱਸਿਆ ਕਿ ਇਹ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਮ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿਚ ਗਊ ਹੱਤਿਆ 'ਤੇ ਪੂਰਨ ਰੋਕ ਲਗਾਉਣ ਤੇ ਗਊ ਨੂੰ 'ਰਾਜ ਮਾਂ' ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਸਮਾਜਿਕ, ਧਾਰਮਿਕ, ਵਪਾਰਕ ਸੰਸਥਾਵਾਂ, ਪੰਚਾਇਤੀ ਗਊਸ਼ਾਲਾ, ਬੇਸਹਾਰਾ ਗਊਸ਼ਾਲਾ, ਮੰਦਰ ਕਮੇਟੀਆਂ, ਸਿੱਖਿਆ ਸੰਸਥਾਵਾਂ, ਵਪਾਰੀ ਐਸੋਸੀਏਸ਼ਨ, ਕਲੱਬਾਂ ਅਤੇ ਸੇਵਾ ਸੰਸਥਾਵਾਂ ਸਮੇਤ ਕਈ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਜੀ ਦਾ ਪਵਿੱਤਰ ਜਨਮ ਦਿਹਾੜਾ 30 ਨੂੰ ਅਗਲੀ ਖ਼ਬਰ ਜੈ ਸੀਆ ਰਾਮ ਸੰਘ ਸਾਦਿਕ ਨੇ ਸ੍ਰੀ ਬਾਲਾ ਜੀ ਦੀ ਚੌਂਕੀ ਕਰਵਾਈ
Ad Position 24