02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-05-2026
ਸ੍ਰੀ ਮੁਕਤਸਰ ਸਾਹਿਬ, 2 ਮਈ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਵਿਰੋਧ ਵਿਚ ਦਿੱਤੇ ਗਏ ਬਿਆਨ ਨੇ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਵਿਚ ਰੋਹ ਭਰ ਦਿੱਤਾ ਹੈ | ਜਿਸ ਦੇ ਰੋਸ ਵਜੋਂ ਪੰਜਾਬ ਭਰ ਵਿਚ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ | ਇਸ ਤਹਿਤ ਅਕਾਲੀ ਦਲ ਵਾਰਿਸ ਪੰਜਾਬ ਦੇ ਸ੍ਰੀ ਮੁਕਤਸਰ ਦੀ ਸਮੁੱਚੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਭਾਈ ਕਿ੍ਸ਼ਨ ਸਿੰਘ ਰੁਪਾਣਾ ਅਤੇ ਪਾਰਟੀ ਦੇ ਮੁੱਖ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਬਠਿੰਡਾ ਰੋਡ ਗੋਲ ਚੌਂਕ ਵਿਚ ਸੁਖਜਿੰਦਰ ਰੰਧਾਵਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਨੇ ਸੁੱਖੀ ਰੰਧਾਵੇ ਅਤੇ ਕਾਂਗਰਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਤੇਜਿੰਦਰ ਸਿੰਘ ਢਿੱਲੋਂ, ਕਿ੍ਸ਼ਨ ਸਿੰਘ ਰੁਪਾਣਾ ਅਤੇ ਪਰਮਜੀਤ ਸਿੰਘ ਰਾਜਾ ਚੱਕ ਤਾਮਕੋਟ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਕੈਪਟਨ ਪਰਮਜੀਤ ਸਿੰਘ, ਸੱਤਪਾਲ ਸਿੰਘ ਦੋਦਾ, ਬਲਕਾਰ ਸਿੰਘ, ਅਵਤਾਰ ਸਿੰਘ ਕਬਰਵਾਲਾ, ਧਰਮਪ੍ਰੀਤ ਚੜੇਵਾਨ, ਸ਼ਿੰਦਾ ਸਿੰਘ ਸੋਹਣੇਵਾਲਾ, ਦੀਪ ਸਿੰਘ ਕੋਟਲੀ, ਪ੍ਰੀਤਮ ਸਿੰਘ ਰੁਪਾਣਾ, ਮਹਿਲ ਸਿੰਘ ਕੁਰਾਈਵਾਲਾ, ਬਲਜਿੰਦਰ ਸਿੰਘ ਤਖ਼ਤਮਲਾਣਾ, ਮਨਿੰਦਰ ਸਿੰਘ ਖਾਲਸਾ, ਸੁਖਦੇਵ ਸਿੰਘ, ਸੰਦੀਪ ਸਿੰਘ, ਖੇਤਾ ਸਿੰਘ, ਸੁਮਨ ਕੁਮਾਰ ਸੋਮਾ, ਸੁਖਬੀਰ ਸਿੰਘ, ਕੁਲਵੰਤ ਸਿੰਘ ਵੱਟੂ, ਨਿਰੰਜਨ ਸਿੰਘ ਵੱਟੂ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਗੈਰੀ, ਜੋਨੀ ਉਦੇਕਰਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਹੀ ਸਾਡੀ ਪਹਿਚਾਣ-ਸਾਹਿਤਕਾਰ ਵਿਵੇਕ
Ad Position 24
No active advertisement