02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-05-2026
ਮਲੋਟ, 2 ਮਈ (ਪਾਟਿਲ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਅੱਜ ਨਗਰ ਕੌਂਸਲ ਮਲੋਟ ਦੀਆਂ ਆਉਣ ਵਾਲੀਆਂ ਚੋਣਾਂ ਦੇ ਸੰਬੰਧ ਵਿਚ ਕੋਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਨਗਰ ਕੌਂਸਲ ਚੋਣਾਂ ਦੇ ਇੰਚਾਰਜ ਧਨਪਤ ਸਿਆਗ ਅਤੇ ਸੂਬਾ ਵਾਈਸ ਪ੍ਰਧਾਨ ਮੋਨਾ ਜੈਸਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ, ਬੂਥ ਪੱਧਰ 'ਤੇ ਤਿਆਰੀਆਂ ਨੂੰ ਤੇਜ਼ ਕਰਨ ਅਤੇ ਹਰ ਵਰਗ ਤੱਕ ਪਾਰਟੀ ਦੀਆਂ ਨੀਤੀਆਂ ਤੇ ਉਪਲਬਧੀਆਂ ਪਹੁੰਚਾਉਣ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਸਤੀਸ਼ ਅਸੀਜਾ ਨੇ ਕਿਹਾ ਕਿ ਭਾਜਪਾ ਨਗਰ ਕੌਂਸਲ ਮਲੋਟ ਦੀਆਂ ਚੋਣਾਂ ਨੂੰ ਪੂਰੀ ਤਾਕਤ ਤੇ ਇਕਜੁੱਟਤਾ ਨਾਲ ਲੜੇਗੀ ਅਤੇ ਜਨਤਾ ਦੇ ਭਰੋਸੇ 'ਤੇ ਖ਼ਰੀ ਉਤਰੇਗੀ | ਉਨ੍ਹਾਂ ਪਾਰਟੀ ਦੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਕੇਂਦਰ ਸਰਕਾਰ ਦੀਆਂ ਲੋਕਹਿੱਤ ਯੋਜਨਾਵਾਂ ਬਾਰੇ ਜਾਗਰੂਕਤਾ ਫ਼ੈਲਾਉਣ | ਮੀਟਿੰਗ ਵਿਚ ਚੋਣੀ ਰਣਨੀਤੀ, ਉਮੀਦਵਾਰਾਂ ਦੀ ਚੋਣ ਤੇ ਪ੍ਰਚਾਰ ਯੋਜਨਾ 'ਤੇ ਵੀ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ | ਇਸ ਮੌਕੇ ਸੁਸ਼ੀਲ ਗਰੋਵਰ, ਅਸ਼ਵਨੀ ਡਾਵਰ, ਅਮਨਦੀਪ ਸੰਧੂ, ਅੰਗਰੇਜ ਸਿੰਘ, ਅਮਰਿੰਦਰ ਸੰਧੂ, ਸੁਸ਼ੀਲ ਜਲਹੋਤਰਾ, ਰਿਖੀਕੇਸ ਪਰਵਲ ਭੋਲੀ, ਮਨੋਹਰ ਨਾਗਪਾਲ, ਓਮ ਪ੍ਰਕਾਸ਼ ਚਾਨਣਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਪਿੰਡ ਹੁਸਨਰ ਦੇ ਜਲਘਰ ਟੈਂਕ 'ਚ ਪਿਆ ਪਾੜ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ...
Ad Position 24
No active advertisement