02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਪਿੰਡ ਹੁਸਨਰ ਦੇ ਜਲਘਰ ਟੈਂਕ 'ਚ ਪਿਆ ਪਾੜ

Ad Position 21
No active advertisement
ਅਜੀਤ ਡੈਸਕ 03-05-2026
ਗਿੱਦੜਬਾਹਾ, 2 ਮਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਹੁਸਨਰ ਵਿਚ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਕਾਰਨ ਜਲਘਰ ਦੇ ਟੈਂਕ ਵਿਚ ਪਏ ਵੱਡੇ ਪਾੜ ਕਾਰਨ ਸਟੇਡੀਅਮ ਜਲਥਲ ਹੋ ਗਿਆ ਹੈ | ਜੇਕਰ ਪਾਣੀ ਘਰਾਂ ਵਿਚ ਦਾਖ਼ਲ ਹੋ ਜਾਂਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ | ਹਜ਼ਾਰਾਂ ਰੁਪਏ ਦੇ ਹੋਏ ਨੁਕਸਾਨ ਦੇ ਬਾਵਜੂਦ ਅਧਿਕਾਰੀ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੇ ਹਨ | ਜ਼ਿਕਰਯੋਗ ਹੈ ਕਿ ਪਿੰਡ ਹੁਸਨਰ ਅਕਸਰ ਹੀ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਚਰਚਾ ਵਿਚ ਰਿਹਾ ਹੈ ਅਤੇ ਅਕਸਰ ਹੀ ਔਰਤਾਂ ਦੇ ਸਿਰ 'ਤੇ ਚੱਕੇ ਪਾਣੀ ਵਾਲੇ ਘੜੇ ਦੇਖੇ ਜਾਂਦੇ ਰਹੇ ਹਨ | ਕੁਝ ਸਮਾਂ ਪਹਿਲਾਂ ਇਥੇ ਨਵਾਂ ਜਲਘਰ ਹੋਂਦ ਵਿਚ ਆਇਆ ਤਾਂ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ | ਪਿੰਡ ਦਾ ਜਲਘਰ ਵਿਭਾਗ ਦੇ ਅਧੀਨ ਚੱਲ ਰਿਹਾ ਹੈ | ਸਵੇਰ ਹੁੰਦਿਆਂ ਪਿੰਡ ਵਾਸੀਆਂ ਦੇ ਉਸ ਸਮੇਂ ਹੋਸ਼ ਉਠ ਗਏ, ਜਦੋ ਉਨ੍ਹਾਂ ਦੇਖਿਆ ਕਿ ਖੇਡ ਸਟੇਡੀਅਮ ਵਿਚ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ ਹੈ | ਪਤਾ ਲੱਗਿਆ ਕਿ ਇੱਥੋਂ ਨਜ਼ਦੀਕ ਜਲਘਰ ਵਿਚ ਪਾਣੀ ਇਕੱਠਾ ਕਰਨ ਵਾਲੇ ਵੱਡੇ ਟੈਂਕ ਵਿਚ ਵੱਡਾ ਪਾੜ ਪਿਆ ਹੋਇਆ ਹੈ | ਖ਼ਬਰ ਸੁਣਦਿਆਂ ਪਿੰਡ ਵਾਸੀ ਇਕੱਠੇ ਹੋ ਗਏ | ਮਨਪ੍ਰੀਤ ਸਿੰਘ, ਨਾਇਬ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਹਰਚਰਨ ਸਿੰਘ ਅਤੇ ਬਲਵਿਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਤੋਂ ਉਕਤ ਟੈਂਕ ਨਜ਼ਦੀਕ ਲੱਗੇ ਟਿਊਬਵੈੱਲ ਦਾ ਪਾਣੀ ਲਗਾਤਾਰ ਪੈਣ ਕਰਕੇ ਟੈਂਕ ਓਵਰਫ਼ਲੋ ਹੋ ਕੇ ਪਾੜ ਪੈ ਗਿਆ ਹੈ | ਉਨ੍ਹਾਂ ਦੱਸਿਆ ਕਿ ਜਲਘਰ ਵਿਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਹੈ | ਜੇਕਰ ਟੈਂਕ ਦਾ ਪਾਣੀ ਪਿੰਡ ਵਾਲੇ ਪਾਸੇ ਚੱਲ ਪੈਂਦਾ, ਤਾਂ ਘਰਾਂ ਦਾ ਨੁਕਸਾਨ ਹੋ ਸਕਦਾ ਸੀ | ਪਾੜ ਪੈਣ ਕਾਰਨ ਵਿਭਾਗ ਦੀ ਜਾਇਦਾਦ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਤਾਂ ਹੋਇਆ ਹੀ ਹੈ, ਇਸ ਤੋਂ ਇਲਾਵਾ ਹੁਣ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦਾ ਕੋਈ ਬਦਲਵਾਂ ਸਾਧਨ ਨਹੀਂ ਹੈ, ਜਿਸ ਕਰਕੇ ਪਿੰਡ ਵਾਸੀਆਂ ਲਈ ਪ੍ਰੇਸ਼ਾਨੀ ਪੈਦਾ ਹੋ ਗਈ ਹੈ | ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ | ਜਲਘਰ ਵਿਚ ਕਰਮਚਾਰੀਆਂ ਦੀ ਗ਼ੈਰਹਾਜ਼ਰੀ ਕਾਰਨ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ | ਜੇ.ਈ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਘਰ ਵਿਚ ਤਿੰਨ ਕਰਮਚਾਰੀ ਕੰਮ ਕਰਦੇ ਹਨ | ਜਲਘਰ ਦੇ ਟੈਂਕ ਕੋਲ ਲੱਗੇ ਟਿਊਬਵੈੱਲ ਨੂੰ ਕਿਸੇ ਨੇ ਛੱਡ ਤਾਂ ਦਿੱਤਾ, ਪ੍ਰੰਤੂ ਉਸ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਕਰਕੇ ਟੈਂਕ ਓਵਰਫਲੋ ਹੋ ਕੇ ਪਾੜ ਪੈ ਗਿਆ ਹੈ | ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸੰਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਕੇ.ਬੀ. ਮਾਲਵਾ ਸਕੂਲ ਵਿਖੇ ਜ਼ੋਨਲ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ
Ad Position 24
No active advertisement