02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭੋਲੇ ਕੀ ਫੌਜ ਸੰਸਥਾ ਵਲੋਂ ਮੁਫ਼ਤ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 03-05-2026
ਮਲੋਟ, 2 ਮਈ (ਪਾਟਿਲ)-ਭੋਲੇ ਕੀ ਫੌਜ ਵੈੱਲਫ਼ੇਅਰ ਸੁਸਾਇਟੀ (ਰਜਿ.) ਮਲੋਟ ਵਲੋਂ ਮੁਫ਼ਤ ਅੱਖਾਂ ਅਤੇ ਦੰਦਾਂ ਦੇ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ 190 ਤੋਂ ਵੱਧ ਲੋਕਾਂ ਨੇ ਲਾਭ ਪ੍ਰਾਪਤ ਕੀਤਾ | ਸੰਸਥਾ ਦੇ ਸਰਪ੍ਰਸਤ ਰਾਹੁਲ ਗਗਨੇਜਾ ਅਤੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਪੂਜਾ ਸ਼ਰਮਾ (ਮੈਕਸ ਹਸਪਤਾਲ) ਦੀ ਟੀਮ ਵਲੋਂ ਲਗਪਗ 160 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਕਰੀਬ 30 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੇ ਆਪ੍ਰੇਸ਼ਨ ਸੂਰਜਾ ਰਾਮ ਮਾਰਕੀਟ ਮਲੋਟ ਵਿਖੇ ਸਥਿਤ ਲੁਧਿਆਣਾ ਆਈ ਕੇਅਰ ਹਸਪਤਾਲ ਵਿਚ ਕਰਵਾਏ ਜਾਣਗੇ | ਇਸ ਮੌਕੇ ਡੈਂਟਲ ਮਾਹਿਰ ਡਾ. ਅਵਿਸ਼ ਚਲਾਣਾ (ਮਾਡਰਨ ਡੈਂਟਲ ਕਲੀਨਿਕ) ਵਲੋਂ ਕਰੀਬ 30 ਲੋਕਾਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ | ਕੈਂਪ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਤੀਸ਼ ਗੋਇਲ ਨੇ ਸੰਸਥਾ ਦੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਕੈਂਪ ਦੀ ਕਾਮਯਾਬੀ ਵਿਚ ਅਜੈ ਗਰਗ, ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰੂ ਦੇਵ ਪੱਪੀ, ਸੁਰੇਸ਼ ਢੀਂਗੜਾ, ਮਾਸਟਰ ਰਾਜ ਬਜਾਜ, ਮੋਹਨ ਅਰੋੜਾ, ਜੰਗਬਾਜ ਸ਼ਰਮਾ, ਸੁਰਿੰਦਰ ਮੰਗਵਾਣਾ, ਰੋਹਿਤ ਕਾਲੜਾ, ਮੰਜੀਤ ਰਾਜੂ, ਜੱਜ ਭਾਈ ਰਾਖੀ ਵਾਲਾ, ਜੋਨੀ ਸੋਨੀ, ਰਿੰਕੂ ਅਨੇਜਾ, ਪ੍ਰਸ਼ਾਂਤ ਕਬਾੜੀਆ, ਪੰਕਜ ਗੋਇਲ ਤੇ ਇਕ ਜੋਤ ਹਸਪਤਾਲ ਦੀ ਟੀਮ ਦੇ ਮੈਨੇਜਰ ਸੰਦੀਪ ਕੁਮਾਰ ਸਮੇਤ ਕਈ ਸਹਿਯੋਗੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਸੰਸਥਾ ਦੇ ਪ੍ਰਧਾਨ ਕੌਸ਼ਲ ਗਰੋਵਰ, ਉਪ ਪ੍ਰਧਾਨ ਹਰਸ਼ਿਤ ਵਰਮਾ ਅਤੇ ਹੋਰ ਮੈਂਬਰਾਂ ਨੇ ਆਪਣੇ ਸਮੇਂ ਅਤੇ ਆਰਥਿਕ ਸਹਿਯੋਗ ਨਾਲ ਕੈਂਪ ਨੂੰ ਸਫ਼ਲ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਜਥੇਬੰਦੀਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਲਾਲ ਝੰਡੇ ਲਹਿਰਾਏ <br/> ਅਗਲੀ ਖ਼ਬਰ ਸਿਟੀ ਵਿਕਾਸ ਮੰਚ ਦੀ ਮੀਟਿੰਗ
Ad Position 24
No active advertisement