ਮਲੋਟ, 2 ਮਈ (ਪਾਟਿਲ)-ਕਿਡਸ ਕਿੰਗਡਮ ਕਾਨਵੈਂਟ ਸਕੂਲ ਵਿਚ ਲਾਫਟਰ ਦਿਵਸ ਸਕੂਲ ਦੇ ਪਲੈਨਰ ਅਨੁਸਾਰ ਮਨਾਇਆ ਗਿਆ, ਜਿਸ ਰਾਹੀਂ ਖ਼ੁਸ਼ ਤੇ ਤੰਦਰੁਸਤ ਜੀਵਨ ਲਈ ਹਾਸੇ ਦੀ ਮਹੱਤਤਾ ਨੂੰ ਉਜ਼ਾਗਰ ਕੀਤਾ ਗਿਆ | ਇਸ ਸਮਾਗਮ ਵਿਚ ਡਾਇਰੈਕਟਰ ਵਰੁਣ ਸੋਖਲ, ਸੁਲੇਖਾ ਸੋਖਲ ਅਤੇ ਪਿ੍ੰਸੀਪਲ ਦੀ ਮੌਜੂਦਗੀ ਨੇ ਰੌਣਕ ਵਧਾਈ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮਜ਼ੇਦਾਰ ਐਕਸ਼ਨ ਖੇਡਾਂ ਤੇ ਲਾਫਟਰ ਮੁਕਾਬਲੇ ਵਿਚ ਭਾਗ ਲਿਆ | ਅਧਿਆਪਕਾਂ ਨੇ ਵੀ ਮਨੋਰੰਜਕ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਮੌਕੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |