ਸ੍ਰੀ ਮੁਕਤਸਰ ਸਾਹਿਬ, 2 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਪਿੰਡ ਭੁੱਲਰ ਵਿਖੇ ਪਹੁੰਚੇ ਅਤੇ ਸਰਦਾਰਨੀ ਅੰਗਰੇਜ਼ ਕੌਰ ਦੇ ਸਦੀਵੀ ਵਿਛੋੜੇ 'ਤੇ ਉਨ੍ਹਾਂ ਦੇ ਪਤੀ ਜਗਰੂਪ ਸਿੰਘ ਭੁੱਲਰ, ਸਪੁੱਤਰ ਹਰਮੇਸ਼ ਸਿੰਘ ਭੁੱਲਰ, ਭਤੀਜੇ ਬਲਰਾਜ ਸਿੰਘ ਭੁੱਲਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸ: ਖੁੱਡੀਆਂ ਨੇ ਕਿਹਾ ਕਿ ਮਾਤਾ ਅੰਗਰੇਜ਼ ਕੌਰ ਦਾ ਵਿਛੋੜਾ ਬਹੁਤ ਦੁਖਦਾਈ ਹੈ | ਇਸ ਪੁਰਾਤਨ ਪੀੜ੍ਹੀ ਦਾ ਪਰਿਵਾਰਾਂ ਅਤੇ ਸਮਾਜ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਸਮੂਹ ਭੁੱਲਰ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਆਕਾਸ਼ਪ੍ਰੀਤ ਸਿੰਘ ਭੁੱਲਰ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸ਼ਨਦੀਪ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਗੁਰਬਾਜ ਸਿੰਘ ਵਣਵਾਲਾ, ਰਾਜਾ ਸਿੰਘ ਮਾਹੂਆਣਾ, ਬਿਕਰਮਬਾਜ ਸਿੰਘ ਬਰਾੜ, ਸਾਬਕਾ ਚੇਅਰਮੈਨ ਹਰਦੀਪ ਸਿੰਘ ਸੱਕਾਂਵਾਲੀ, ਰਣਜੀਤ ਸਿੰਘ ਭੁੱਟੀਵਾਲਾ, ਚਰਨਜੀਤ ਸਿੰਘ ਸੰਧੂ ਸੱਕਾਂਵਾਲੀ, ਬਲਰਾਜ ਸਿੰਘ ਸੂਰੇਵਾਲਾ ਆਦਿ ਹਾਜ਼ਰ ਸਨ |