19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨੌਜਵਾਨ ਨੂੰ ਪਿਸਟਲ ਦਿਖਾ ਕੇ ਕੀਤਾ ਅਗਵਾ, ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 04-05-2026
ਗਿੱਦੜਬਾਹਾ, 3 ਮਈ (ਪਰਮਜੀਤ ਸਿੰਘ ਥੇੜੀ)-ਗਿੱਦੜਬਾਹਾ ਵਿਖੇ ਤਿੰਨ ਵਿਅਕਤੀਆਂ ਵਲੋਂ ਇਕ ਦੁਕਾਨਦਾਰ ਨੂੰ ਪਿਸਟਲ ਦਿਖਾ ਕੇ ਅਗਵਾ ਕਰਕੇ ਉਸ ਦੇ ਪਿਤਾ ਪਾਸੋਂ ਪੈਸਿਆਂ ਦੀ ਮੰਗ ਕਰਨ ਦੇ ਮਾਮਲੇ ਵਿਚ ਗਿੱਦੜਬਾਹਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਗਿੱਦੜਬਾਹਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਸੁਮਿਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਬੈਂਟਾਬਾਦ ਨੇੜੇ ਹਨੂੰਮਾਨ ਮੰਦਰ ਗਿੱਦੜਬਾਹਾ ਨੇ ਦੱਸਿਆ ਕਿ ਉਹ ਲੰਬੀ ਰੋਡ 'ਤੇ ਸ਼ਿਵ ਸ਼ੰਕਰ ਸਕਰੈਪ ਸਟੋਰ ਦੇ ਨਾਮ 'ਤੇ ਇਕ ਦੁਕਾਨ ਕਰਦਾ ਹੈ | ਬੀਤੀ 1 ਮਈ ਦੀ ਰਾਤ ਕਰੀਬ 9:22 ਵਜੇ ਜਦੋਂ ਉਹ ਆਪਣੇ ਘਰ ਹਾਜ਼ਰ ਸੀ ਤਾਂ ਉਸ ਦੇ ਮੋਬਾਇਲ ਫ਼ੋਨ 'ਤੇ ਇਕ ਕਾਲ ਆਈ, ਜਿਸ ਵਿਚ ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਫੈਕਟਰੀ ਵਿਚ ਕੋਈ ਕਬਾੜ ਦਾ ਸਮਾਨ ਪਿਆ ਹੈ ਅਤੇ ਉਸ ਨੇ ਇਸ ਸਬੰਧ ਵਿਚ ਉਸ ਨਾਲ ਕੋਈ ਗੱਲਬਾਤ ਕਰਨੀ ਹੈ, ਤੇ ਉਹ ਉਸ ਦੇ ਘਰ ਦੇ ਬਾਹਰ ਖੜ੍ਹੇ ਹਨ | ਜਦੋਂ ਉਹ ਘਰੋਂ ਬਾਹਰ ਆਇਆ ਤਾਂ ਘਰ ਦੇ ਬਾਹਰ ਇਕ ਕਰੋਲਾ ਕਾਰ ਨੰਬਰ ਐਚ.ਆਰ 26 ਏ.ਵਾਈ 2951 ਖੜ੍ਹੀ ਸੀ ਅਤੇ ਇਸ ਵਿਚ ਤਿੰਨ ਨੌਜਵਾਨ ਲੜਕੇ ਸਵਾਰ ਸਨ | ਕਾਰ ਸਵਾਰ ਵਿਅਕਤੀਆਂ ਨੇ ਉਸ ਨੂੰ ਗੱਲਬਾਤ ਕਰਨ ਲਈ ਕਾਰ ਦੀ ਪਿਛਲੀ ਸੀਟ 'ਤੇ ਬਿਠਾ ਲਿਆ ਅਤੇ ਇਸੇ ਦੌਰਾਨ ਉਹ ਕਾਰ ਨੂੰ ਭਜਾ ਕੇ ਲੈ ਗਏ | ਕਾਰ ਨੂੰ ਉਸ ਸਮੇਂ ਸੋਨੂੰ ਕੁਮਾਰ ਉਰਫ਼ ਅਤੀ ਪੁੱਤਰ ਪਵਨ ਕੁਮਾਰ ਵਾਸੀ ਸਿੱਖ ਮੁਹੱਲਾ ਗਿੱਦੜਬਾਹਾ ਚਲਾ ਰਿਹਾ ਸੀ ਅਤੇ ਕਾਰ ਦੀ ਕੰਡਕਟਰ ਸੀਟ 'ਤੇ ਪ੍ਰੀਤਮ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਗਿੱਦੜਬਾਹਾ ਬੈਠਾ ਸੀ ਜਦੋਂਕਿ ਕਾਰ ਦੀ ਪਿਛਲੀ ਸੀਟ 'ਤੇ ਰਾਜਕਰਨ ਸਿੰਘ ਉਰਫ ਬਿੱਲਾ ਪੁੱਤਰ ਜਗਜੀਤ ਸਿੰਘ ਵਾਸੀ ਗਿੱਦੜਬਾਹਾ ਸਵਾਰ ਸੀ, ਤਾਂ ਕਾਰ ਦੀ ਪਿਛਲੀ ਸੀਟ 'ਤੇ ਸਵਾਰ ਰਾਜਕਰਨ ਸਿੰਘ ਨੇ ਆਪਣੀ ਡੱਬ ਵਿਚੋਂ ਇਕ ਪਿਸਟਲ ਕੱਢ ਲਿਆ ਅਤੇ ਉਸ ਦੀ ਕਨਪਟੀ 'ਤੇ ਲਗਾ ਕੇ ਕਹਿਣ ਲੱਗਾ ਕਿ ਆਪਣੇ ਘਰ ਫ਼ੋਨ ਕਰਕੇ ਕਹਿ ਕੇ 2 ਲੱਖ ਰੁਪਏ ਤਿਆਰ ਰੱਖਣ ਅਤੇ ਜਦੋਂ ਉਹ ਲੋਕੇਸ਼ਨ ਦੱਸਣਗੇ ਤਾਂ ਉਸ ਲੋਕੇਸ਼ਨ 'ਤੇ ਪੈਸੇ ਲੈ ਆਉਣ | ਉਹ ਡਰ ਦੇ ਮਾਰੇ ਤੁਰੰਤ ਆਪਣੇ ਫੋਨ ਤੋਂ ਆਪਣੇ ਪਿਤਾ ਰਾਜੇਸ਼ ਕੁਮਾਰ ਨੂੰ ਫੋਨ ਮਿਲਾਇਆ ਤਾਂ ਸੋਨੂੰ ਕੁਮਾਰ ਨੇ ਉਸਦਾ ਫੋਨ ਫੜ੍ਹ ਕੇ ਉਸਦੇ ਪਿਤਾ ਨੂੰ ਕਿਹਾ ਕਿ ਉਹ 2 ਲੱਖ ਰੁਪਏ ਜਲਦੀ ਤਿਆਰ ਕਰ ਲੈਣ ਨਹੀਂ ਤਾਂ ਤੁਹਾਡਾ ਲੜਕਾ ਘਰ ਵਾਪਸ ਨਹੀਂ ਆਵੇਗਾ | ਫਿਰ ਉਕਤਾਨ ਉਸਦੇ ਮੂੰਹ 'ਤੇ ਕੱਪੜਾ ਪਾ ਕੇ ਉਸ ਨੂੰ ਜਸਵੰਤ ਪ੍ਰਧਾਨ ਦੇ ਘਰ ਨਜ਼ਦੀਕ ਵਾਲੇ ਰੇਲਵੇ ਫ਼ਾਟਕ ਕੋਲ ਲੈ ਗਏ, ਜਦੋਂ ਕਿਸੇ ਵਹੀਕਲ ਦੇ ਹੂਟਰ ਦੀ ਆਵਾਜ਼ ਆਈ ਤਾਂ ਉਹ ਉਸਨੂੰ ਗੱਡੀ ਵਿਚੋਂ ਬਾਹਰ ਸੁੱਟ ਕੇ ਗੱਡੀ ਭਜਾ ਕੇ ਲੈ ਗਏ ਅਤੇ ਉਸਦਾ ਮੋਬਾਇਲ ਫੋਨ ਵੀ ਨਾਲ ਲੈ ਗਏ | ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਥਾਣਾ ਗਿੱਦੜਬਾਹਾ ਪੁਲਿਸ ਨੇ ਉਕਤ ਸੋਨੂੰ ਕੁਮਾਰ ਉਰਫ ਅਤੀ ਪੁੱਤਰ ਪਵਨ ਕੁਮਾਰ ਵਾਸੀ ਸਿੱਖ ਮੁਹੱਲਾ ਗਿੱਦੜਬਾਹਾ, ਪ੍ਰੀਤਮ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਗਿੱਦੜਬਾਹਾ ਅਤੇ ਰਾਜਕਰਨ ਸਿੰਘ ਉਰਫ ਬਿੱਲਾ ਪੁੱਤਰ ਜਗਜੀਤ ਸਿੰਘ ਵਾਸੀ ਗਿੱਦੜਬਾਹਾ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੰਨਿਆ ਸਕੂਲ ਪੰਜਗਰਾਈਾ ਕਲਾਂ ਦੇ ਅਧਿਆਪਕਾਂ ਦਾ ਸਨਮਾਨ <br/> ਅਗਲੀ ਖ਼ਬਰ ਬਰਗਾੜੀ ਵਿਖੇ ਸੰਤ ਪ੍ਰੀਤਮ ਦਾਸ ਰੌੜੀਏ ਵਾਲਿਆਂ ਦੀ 41ਵੀਂ ਸਾਲਾਨਾ ਬਰਸੀ ਮਨਾਈ <br/>
Ad Position 24