19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰੇਲ ਗੱਡੀ ਦੀ ਲਪੇਟ 'ਚ ਆਏ ਵਿਅਕਤੀ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 04-05-2026
ਬਠਿੰਡਾ, 3 ਮਈ (ਅਵਤਾਰ ਸਿੰਘ ਕੈਂਥ)- ਬਠਿੰਡਾ-ਦਿੱਲੀ ਰੇਲਵੇ ਲਾਈਨ ਹਾਊਸਫੈੱਡ ਕਾਲੋਨੀ ਦੇ ਪਿੱਛੇ ਡੱਬਵਾਲੀ ਰੋਡ 'ਤੇ ਰੇਲਵੇ ਟਰੈਕ 'ਤੇ ਇਕ ਵਿਅਕਤੀ ਦੀ ਲਾਸ਼ ਦੇ ਅੰਗ ਖਿੱਲਰੇ ਪਏ ਹਨ, ਦੀ ਸੂਚਨਾ ਮਿਲਣ ਸਾਰ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਟੀਮ ਸਮੇਤ ਮੌਕੇ 'ਤੇ ਪਹੁੰਚੇ¢ ਜੀ.ਆਰ.ਪੀ. ਦੇ ਏ.ਐਸ.ਆਈ. ਗੁਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਮੌਕੇ 'ਤੇ ਮੌਜੂਦ ਸਨ¢ ਜਾਣਕਾਰੀ ਅਨੁਸਾਰ ਅਜਿਹਾ ਲੱਗ ਰਿਹਾ ਸੀ ਕਿ ਰਾਤ ਸਮੇਂ ਰੇਲ ਗੱਡੀ 'ਚ ਕੋਈ ਵਿਅਕਤੀ ਡਿੱਗਣ ਕਾਰਨ ਬੁਰੀ ਤਰ੍ਹਾਂ ਫਸਣ ਕਾਰਨ ਟੁਕੜੇ-ਟੁਕੜੇ ਹੋ ਗਿਆ | ਸਹਾਰਾ ਵਰਕਰ ਦੇ ਕਹਿਣ ਮੁਤਾਬਿਕ ਲਾਸ਼ ਨੂੰ ਕਾਫੀ ਦੂਰ ਤੋਂ ਗੱਡੀ ਨੇ ਘਸੀਟਿਆ ਗਿਆ ਸੀ¢ ਜਿਸ ਕਾਰਨ ਰੇਲਵੇ ਟਰੈਕ ਦੇ ਅੱਧੇ ਕਿੱਲੋਮੀਟਰ ਤੱਕ ਲਾਸ਼ ਦੇ ਕਈ ਹਿੱਸੇ ਦੂਰ-ਦੂਰ ਤੱਕ ਖਿੰਡੇ ਹੋਏ ਸਨ¢ ਸਹਾਰਾ ਟੀਮ ਨੇ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਲਾਸ਼ ਦੇ ਅੰਗ ਇਕੱਠੇ ਕੀਤੇ¢ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਨ ਬਾਅਦ ਸਹਾਰਾ ਟੀਮ ਨੇ ਮਿ੍ਤਕ ਦੀ ਲਾਸ਼ ਦੇ ਅੰਗ ਇਕੱਠੇ ਕੀਤੇ ਅਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ¢ ਸਹਾਰਾ ਜਨ ਸੇਵਾ ਦੇ ਪ੍ਰਧਾਨ ਗੋਇਲ ਨੇ ਕਿਹਾ ਕਿ ਲਾਸ਼ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ 'ਆਪ' ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਠਿੰਡਾ ਦੇ ਪ੍ਰੀਖਿਆ ਕੇਂਦਰਾਂ 'ਚ ਸ਼ਾਂਤੀਪੂਰਵਕ ਹੋਈ ਨੀਟ ਦੀ ਪ੍ਰੀਖਿਆ <br/>
Ad Position 24