19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ ਭਰ 'ਚੋਂ ਤੀਜੇ ਨੰਬਰ 'ਤੇ ਰਹੀ ਗਾਟਵਾਲੀ ਦੀ ਵਾਲੀਬਾਲ ਟੀਮ ਦਾ ਜਥੇਦਾਰ ਦਾਦੂਵਾਲ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 04-05-2026
ਤਲਵੰਡੀ ਸਾਬੋ/ਸੀਂਗੋ ਮੰਡੀ, 3 ਮਈ (ਰਣਜੀਤ ਸਿੰਘ ਰਾਜੂ, ਲਕਵਿੰਦਰ ਸ਼ਰਮਾ)- ਪੰਜਾਬ ਭਰ ਦੇ ਵਾਲੀਬਾਲ ਖੇਡ ਮੁਕਾਬਲਿਆਂ ਚੋਂ ਤੀਜੇ ਨੰਬਰ 'ਤੇ ਰਹੀ ਪਿੰਡ ਗਾਟਵਾਲੀ ਦੀ ਵਾਲੀਬਾਲ ਟੀਮ ਨੂੰ ਅੱਜ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੋਗੇਵਾਲਾ ਵਿਖੇ ਉੱਘੇ ਸਿੱਖ ਪ੍ਰਚਾਰਕ ਅੰਬੈਸਡਰ ਫ਼ਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਇਕ ਵਿਸ਼ੇਸ਼ ਪੋ੍ਰਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ | ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਤਲਵੰਡੀ ਸਾਬੋ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਬਲਜਿੰਦਰ ਸਿੰਘ ਵਾਲੀਬਾਲ ਕੋਚ ਵੱਲੋਂ ਤਿਆਰ ਕੀਤੇ ਤੇ ਖੇਡ ਲਈ ਚੁਣੇ 6 ਬੱਚਿਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਦੇ ਖੇਡ ਮੁਕਾਬਲਿਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਕੋਚ ਬਲਜਿੰਦਰ ਸਿੰਘ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਵਾਲੀਬਾਲ ਖੇਡ ਮੁਕਾਬਲਿਆਂ 'ਚ ਪੰਜਾਬ ਦੇ 23 ਜ਼ਿਲਿ੍ਹਆਂ ਅਤੇ 4 ਅਕੈਡਮੀਆਂ ਦੀਆਂ ਕੁਲ 27 ਟੀਮਾਂ ਵਲੋਂ ਭਾਗ ਲਿਆ ਗਿਆ ਸੀ ਜਿਨ੍ਹਾਂ ਵਿਚੋਂ ਇਸ ਟੀਮ ਨੇ ਤੀਜੀ ਸਥਾਨ ਪ੍ਰਾਪਤ ਕੀਤਾ | ਜਥੇਦਾਰ ਦਾਦੂਵਾਲ ਵਲੋਂ ਇਨ੍ਹਾਂ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਉਨਾਂ ਨੂੰ 6 ਵਾਲੀਬਾਲ ਖੇਡ ਬਾਲਾਂ ਅਤੇ 12 ਖੇਡ ਕਿੱਟਾਂ ਆਪਣੇ 'ਸੁੱਖ ਸੇਵਾ ਸਿਮਰਨ ਟਰੱਸਟ' ਵਲੋਂ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਪਿੰਡ ਦੀਆਂ ਮੁਹਤਬਰ ਸ਼ਖ਼ਸੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਜੋਗੇਵਾਲਾ ਅਤੇ ਇਲਾਕੇ ਦੀਆਂ ਸੰਗਤਾਂ ਨੇ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਅਤੇ ਧੰਨਵਾਦ ਕੀਤਾ | ਇਸ ਸਮੇਂ ਨਗਰ ਜੋਗੇਵਾਲਾ ਗੁਰੂਘਰ ਦੇ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਗਦੇਵ ਸਿੰਘ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਮੱਲੜੀ, ਬਾਬਾ ਅਰਜਨ ਸਿੰਘ ਲਹਿਰੀ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਦਲਜੀਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸਤਪਾਲ ਸਿੰਘ ਮੈਂਬਰ, ਸੁਰਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਅਮਰੀਕ ਸਿੰਘ ਸਾਬਕਾ ਮੈਂਬਰ, ਕਰਤਾਰ ਸਿੰਘ ਸਾਬਕਾ ਸਰਪੰਚ, ਜਗਮੇਲ ਸਿੰਘ, ਨਾਇਬ ਸਿੰਘ ਸਾਬਕਾ ਸਰਪੰਚ ਮੱਲੜੀ, ਅਧਿਆਪਕ ਬਲਜਿੰਦਰ ਸਿੰਘ ਵਾਲੀਬਾਲ ਕੋਚ ਅਤੇ ਉਨ੍ਹਾਂ ਦੀ ਧਰਮ ਪਤਨੀ ਅਧਿਆਪਕਾ ਸ਼ਮਿੰਦਰਜੀਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਚ ਇਨਵੈਸਟੀਚਰ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਿਹਤ ਪ੍ਰਤੀ ਜਾਗਰੂਕਤਾ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ- ਡਾ. ਕੋਮਲ ਕਪੂਰ <br/>
Ad Position 24