18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੈਰੀਅਰ ਗਾਈਡੈਂਸ ਐਂਡ ਕੌਂਸਲਿੰਗ ਅਧਿਆਪਕਾਂ ਦਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਕੋਟਕਪੂਰਾ, 4 ਮਈ (ਮੋਹਰ ਸਿੰਘ ਗਿੱਲ)-ਸਰਕਾਰੀ ਬਹੁਤਕਨੀਕੀ ਕਾਲਜ ਦੇਵੀਵਾਲਾ ਰੋਡ, ਕੋਟਕਪੂਰਾ ਵਿਖੇ ਕੈਰੀਅਰ ਗਾਈਡੈਂਸ ਐਂਡ ਕੌਂਸਲਿੰਗ ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਕੈਰੀਅਰ ਗਾਈਡੈਂਸ ਅਧਿਆਪਕ ਪਹੁੰਚੇ | ਕਾਲਜ ਦੇ ਅਧਿਕਾਰੀ ਮਨਜੀਤ ਸਿੰਘ ਭੁੱਲਰ ਵਿਭਾਗੀ ਮੁਖੀ ਅਤੇ ਸਤਨਾਮ ਸਿੰਘ ਲੈਕਚਰਾਰ ਵਲੋਂ ਆਏ ਹੋਏ ਅਧਿਆਪਕਾਂ ਨੂੰ ਕਾਲਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਇਸ ਕਾਲਜ ਵਿਚ ਚੱਲ ਰਹੇ ਕੋਰਸਾਂ, ਇਨਫਾਰਸਟਰਕਚਰ, ਵਰਕਸ਼ਾਪ, ਲੈਬਾਂ, ਸਕਾਲਰਸ਼ਿਪ ਸਕੀਮਾਂ ਆਦਿ ਬਾਰੇ ਜਾਣਕਾਰੀ ਦਿੱਤੀ | ਕਾਲਜ ਦੇ ਲੈਕਚਰਾਰ ਸਤਨਾਮ ਸਿੰਘ ਵਲੋਂ ਕਾਲਜ ਵਿਖੇ ਨਵੀਂ ਸਥਾਪਿਤ ਕੀਤੀ ਗਈ ਸਾਈਬ ਫਿਜ਼ੀਕਲ ਸਿਸਟਮ/ਏ.ਆਈ ਲੈਬ ਬਾਰੇ ਵੀ ਦੱਸਿਆ ਅਤੇ ਅਧਿਆਪਕਾਂ ਨੂੰ ਪੂਰੇ ਕਾਲਜ ਦਾ ਵਿਜ਼ਟ ਕਰਵਾਇਆ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਕੋਟਕਪੂਰਾ ਦੇ ਪਿ੍ੰਸੀਪਲ ਪ੍ਰਭਜੋਤ ਸਿੰਘ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ | ਕਾਲਜ ਦੇ ਪਿ੍ੰਸੀਪਲ ਸੁਖਵਿੰਦਰ ਪ੍ਰਤਾਪ ਰਾਣਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਮੋਹਨ ਕਿ੍ਸ਼ਨ, ਪੁਨੀਤ ਮਿੱਤਲ, ਅਨੁਪਮਾ, ਸੁਖਬੀਰ ਕੌਰ, ਹਰਜੀਤ ਕੌਰ, ਲਖਵਿੰਦਰ ਕੌਰ, ਗਗਨ ਸਚਦੇਵਾ, ਨਵਦੀਪ ਕੌਰ, ਰਮਨਜੀਤ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ, ਗੁਰਲਾਲ ਸਿੰਘ, ਰਾਕੇਸ਼ ਕੁਮਾਰ, ਸ਼ਿਵਜੀਤ ਸੁੰਦਰ, ਰਾਜ ਕੁਮਾਰ, ਸੁਨੀਲ ਕੁਮਾਰ, ਸਰੋਜ, ਲਖਵੰਤ ਸਿੰਘ, ਬਲਕਰਨ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਟਲ 'ਚ ਲੱਗੀ ਅੱਗ ਦੌਰਾਨ ਭੈਣ ਨੂੰ ਬਚਾਉਂਦਿਆਂ ਭਰਾ ਝੁਲਸਿਆ <br/> ਅਗਲੀ ਖ਼ਬਰ ਡਾ. ਬਲਜੀਤ ਕੌਰ ਵਲੋਂ 50 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ
Ad Position 24